ਪਿੰਡ ਛੀਨੀਵਾਲ ਕਲਾਂ ਵਿਖੇ ਅੱਖਾਂ ਦਾ 11ਵਾਂ ਵਿਸ਼ਾਲ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਐਂਡ ਵੈੱਲਫੇਅਰ ਕਲੱਬ, ਨਹਿਰੂ ਯੁਵਾ ਕੇਂਦਰ ਬਰਨਾਲਾ, ਗਰਾਮ ਪੰਚਾਇਤ, ਐਨ ਆਰ ਆਈ ਵੀਰਾਂ, ਯੂਥ ਕਲੱਬਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਫਤਹਿਗੜ੍ਹ ਸਾਹਿਬ ਲੰਗਰ ਕਮੇਟੀ ਦੇ ਸਹਿਯੋਗ ਨਾਲ 11ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਛੀਨੀਵਾਲ ਕਲਾਂ ਵਿਖੇ ਲਗਾਇਆ ਗਿਆ ।ਜਿਸ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ, ਡਾ ਪਰਵੀਨ ਸਿੰਗਲਾ ਅਤੇ ਡਾ ਰੁਪੇਸ਼ ਸਿੰਗਲਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਕੈਂਪ ਚ ਪੁੱਜੇ 600 ਦੇ ਕਰੀਬ ਮਰੀਜ਼ਾਂ ਦੀ ਜਾਂਚ ਡਾ ਰੁਪੇਸ਼ ਸਿੰਗਲਾ ਵੱਲੋਂ ਆਪਣੀ ਟੀਮ ਨਾਲ ਕੀਤੀ ਗਈ ਅਤੇ 110 ਦੇ ਕਰੀਬ ਮਰੀਜ਼ ਆਪ੍ਰੇਸ਼ਨ ਲਈ ਚੁਣੇ ਗਏ ਜਿਨ੍ਹਾਂ ਦੇ ਫੈਕੋ ਤਕਨੀਕ ਰਾਹੀਂ ਲੈਂਜ਼ ਪਾਏ ਗਏ ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਰਬਾਲ ਸਿੰਘ ਛੀਨੀਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਿਤਪਾਲ ਸਿੰਘ, ਡਾ ਰੁਪੇਸ਼ ਸਿੰਗਲਾ ਅਤੇ ਪ੍ਰਵੀਨ ਸਿੰਗਲਾ ਨੇ ਕਿਹਾ ਕਿ ਸਾਨੂੰ ਹੋਰਨਾਂ ਸਮਾਜ ਸੇਵੀ ਕੰਮਾਂ ਦੇ ਨਾਲ ਨਾਲ ਅੱਖਾਂ ਅਤੇ ਖੂਨਦਾਨ ਵਰਗੇ ਕੈਂਪ ਲਗਾਉਣੇ ਚਾਹੀਦੇ ਹਨ ਕਿਉਂਕਿ ਬਹੁਤ ਸਾਰੇ ਲੋੜਵੰਦ ਲੋਕ ਅਜਿਹੇ ਹਨ ਜੋ ਆਪਣੇ ਅੱਖਾਂ ਦੇ ਇਲਾਜ ਨੂੰ ਹੋਰ ਨਾ ਹੋਣ ਕਾਰਨ ਆਪਣੀ ਅੱਖਾਂ ਦੀ ਰੌਸ਼ਨੀ ਹਮੇਸ਼ਾ ਲਈ ਗਵਾ ਦਿੰਦੇ ਹਨ ਤੇ ਖ਼ੂਨ ਦੀ ਘਾਟ ਨਾਲ ਇਸ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ। ਇਸ ਲਈ ਸਮੁੱਚੇ ਕਲੱਬ ਅਹੁਦੇਦਾਰ ਤੇ ਸਹਿਯੋਗੀ ਵਧਾਈ ਦੇ ਪਾਤਰ ਹਨ, ਜੋ ਪਿਛਲੇ 11 ਸਾਲਾਂ ਤੋਂ ਅੱਖਾਂ ਦੇ ਕੈਂਪ ਲਗਾ ਅਤੇ ਹੋਰ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਪਾ ਉਨ੍ਹਾਂ ਦੇ ਜੀਵਨ ਵਿਚ ਫਿਰ ਤੋਂ ਨਵੀਂ ਉਮੰਗ ਭਰਦੇ ਹਨ। ਕਲੱਬ ਦੇ ਸਰਪ੍ਰਸਤ ਰਾਜਿੰਦਰ ਸਿੰਘ ਗੋਗੀ ਛੀਨੀਵਾਲ ਅਤੇ ਪ੍ਰਧਾਨ ਜੈ ਸਿੰਘ ਨੇ ਕਿਹਾ ਕਿ ਅਸੀਂ ਉਨ੍ਹਾਂ ਸਾਰੇ ਸਹਿਯੋਗੀ ਅਤੇ ਦਾਨੀ ਸੱਜਣਾ ਦਾ ਧੰਨਵਾਦ ਕਰਦੇ ਹਨ ਜੋ ਸਾਨੂੰ ਪਿਛਲੇ 11 ਸਾਲਾਂ ਤੋਂ ਲਗਾਤਾਰ ਸਹਿਯੋਗ ਸਹਿਯੋਗ ਕਰ ਕੇ ਉਕਤ ਕੈਂਪ ਵਿਚ ਲੋਡ਼ਵੰਦ ਲੋਕਾਂ ਦੀ ਮਦਦ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹੋਰਨਾਂ ਥਾਂਵਾਂ ਤੇ ਜਿਸ ਤਰ੍ਹਾਂ ਅਸੀਂ ਦਾਨ ਕਰਦੇ ਹਾਂ, ਜਿਵੇਂ ਕਿ ਪੰਜਾਬੀ ਲੰਗਰ ਲਗਾਉਣ ਵਿੱਚ ਪੂਰੀ ਦੁਨੀਆਂ ਵਿੱਚ ਮੋਹਰੀ ਹਨ। ਉੱਥੇ ਸਾਨੂੰ ਅਜਿਹੇ ਅੱਖਾਂ ਅਤੇ ਖੂਨਦਾਨ ਕੈਂਪ ਅਤੇ ਦਵਾਈਆਂ ਦੇ ਲੰਗਰ ਲਾਉਣੇ ਚਾਹੀਦੇ ਹਨ ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਇਲਾਜ ਪੱਖੋਂ ਵਾਂਝਾ ਨਾ ਰਹੇ। ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਬਾਹਰੋਂ ਆਏ ਪਤਵੰਤਿਆਂ ਡਾਕਟਰੀ ਟੀਮਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।ਇਸ ਮੌਕੇ ਡਾ ਬਲਵਿੰਦਰ ਸਿੰਘ ਫਾਰਮਾਸਿਸਟ, ਸੁਸਾਇਟੀ ਪ੍ਰਧਾਨ ਬਲਵੰਤ ਸਿੰਘ ਢਿੱਲੋਂ,ਯਾਦਵਿੰਦਰ ਸਿੰਘ ਲਾਡੀ, ਗ੍ਰੰਥੀ ਪ੍ਰੀਤਮ ਸਿੰਘ, ਪ੍ਰਧਾਨ ਸੁਖਮੰਦਰ ਸਿੰਘ, ਅਵਤਾਰ ਸਿੰਘ, ਸਰਪੰਚ ਸਿਮਲਜੀਤ ਕੌਰ, ਜਸਵੰਤ ਸਿੰਘ ਕਨੇਡੀਅਨ, ਪਰਮਜੀਤ ਕੌਰ ਸੀ ਐੱਚ ਓ, ਪਵਿੱਤਰ ਸਿੰਘ ਪ੍ਰਧਾਨ, ਜਗਦੀਪ ਸਿੰਘ, ਸਤਨਾਮ ਸਿੰਘ ਐਨ ਐਸ ਬੀ, ਨਹਿਰੂ ਯੁਵਾ ਕੇਂਦਰ ਬਰਨਾਲਾ, ਜਗਜੀਤ ਸਿੰਘ ਜੱਗਾ, ਅਮਰੀਕ ਸਿੰਘ ਫੌਜੀ ,ਰਣਜੀਤ ਸਿੰਘ ਪ੍ਰਧਾਨ ਬਲੌਰ ਸਿੰਘ ,ਗੁਰਸੇਵਕ ਸਿੰਘ, ਅਵਤਾਰ ਸਿੰਘ ਬਾਵਾ ,ਜਗਦੇਵ ਸਿੰਘ, ਨੰਬਰਦਾਰ ਅਵਤਾਰ ਸਿੰਘ, ਕੌਰ ਸਿੰਘ ਪੰਚ ,ਰਾਜਾ ਸਿੰਘ ਪੰਚ, ਸ਼ਮਸ਼ੇਰ ਸਿੰਘ ਪੰਚ, ਨੰਬਰਦਾਰ ਜਰਨੈਲ ਸਿੰਘ ਕਨੇਡੀਅਨ, ਗੁਰਪ੍ਰੀਤ ਸਿੰਘ ਗੋਗੀ , ਗੁਰਦੀਪ ਕੌਰ ,ਸੁਖਦੇਵ ਸਿੰਘ ,ਪਾਲ ਸਿੰਘ ਸੁਖੀਏ ਕਾ,ਅਮਰ ਸਿੰਘ ਕਨੇਡੀਅਨ, ਗਗਨਦੀਪ ਸਿੰਘ ,ਸੈਕਟਰੀ ਸੁਖਦੀਪ ਸਿੰਘ ਦੀਵਾਨਾ ,ਸਮੂਹ ਆਸ਼ਾ ਵਰਕਰ ਸਮੇਤ ਕਲੱਬ ਦੇ ਮੈਂਬਰ ਹਾਜ਼ਰ ਸਨ।
Powered by Blogger.