ਇੰਟਰਨੈਸ਼ਨਲ ਵੋਮੈਨ ਡੇ ‘ਤੇ ਮਹਿਲਾ ਪੁਲਿਸ ਵੱਲੋਂ ਜਿਲ੍ਹੇ ਅੰਦਰ ਅਲੱਗ ਅਲੱਗ ਥਾਂਵਾ ਤੋਂ 1175 ਲੀਟਰ ਲਾਹਣ ਸਮੇਤ 2 ਔਰਤਾਂ ਤੋਂ ਇਲਾਵਾ 6 ਵਿਅਕਤੀ ਕੀਤੇ ਕਾਬੂ।

 

ਸ੍ਰੀ ਮੁਕਤਸਰ ਸਾਹਿਬ(ਅਰੋੜਾ) ਅੱਜ ਵੋਮੈਨ ਇੰਟਰਨੈਸ਼ਨਲ ਡੇ ਸਾਰੀ ਦੁਨੀਆਂ ਵਿੱਚ ਮਨਾਇਆ ਜਾ ਰਿਹਾ ਹੈ ਅਤੇ ਦੁਨੀਆਂ ਵਿੱਚ ਇੱਕ ਮੈਸਿਜ ਦਿੱਤਾ ਜਾ ਰਿਹਾ ਹੈ ਕਿ ਕੋਈ ਵੀ ਔਰਤ ਕਿਸੇ ਤਰਾਂ ਦਾ ਵੀ ਕੰਮ ਕਰਨ ਤੋਂ ਪਿੱਛੇ ਨਹੀ ਹੈ, ਇਸੇ ਤਹਿਤ ਜਿਲ੍ਹਾਂ ਪੁਲਿਸ ਮੁਖੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵੋਮੈਨ ਇੰਟਰਨੈਸ਼ਨਲ ਦਿਨ ਤੇ ਜਿਲ੍ਹਾਂ ਪੁਲਿਸ ਦੀਆਂ ਅਲੱਗ ਅਲੱਗ ਮਹਿਲਾ ਪੁਲਿਸ ਟੀਮਾਂ ਵੱਲੋਂ ਅਲੱਗ ਅਲੱਗ ਥਾਵਾਂ ਤੇ ਸਰਚ ਅਭਿਆਨ ਕਰਕੇ 1175 ਲੀਟਰ ਲਾਹਣ ਬ੍ਰਾਮਦ ਕੀਤੀ ਹੈ ਅਤੇ 02 ਔਰਤਾਂ ਤੋਂ ਇਲਾਵਾ 6 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਐਸ.ਆਈ ਲਵਮੀਤ ਕੌਰ ਮੁੱਖ ਅਫਸਰ ਥਾਣਾ ਕੋਟਭਾਈ ਵੱਲੋਂ 785 ਲੀਟਰ ਲਾਹਣ, 30 ਬੋਤਲਾ ਨਜ਼ਾਇਜ਼ ਸ਼ਰਾਬ ਬ੍ਰਾਮਦ ਕਰ 01 ਔਰਤ ਸਮੇਤ 3 ਵਿਅਕਤੀਆ ਨੂੰ ਕਾਬੂ ਕੀਤਾ ਗਿਆ ਹੈ। ਇੰਸਪੈਕਟਰ ਕੁਲਦੀਪ ਕੌਰ ਵੱਲੋਂ ਬਰੀਵਾਲਾ ਏਰੀਏ ਵਿੱਚੋਂ 150 ਲੀਟਰ ਲਾਹਣ 25 ਬੋਤਲਾਂ ਨਜ਼ਾਇਜ਼ ਸ਼ਰਾਬ ਬ੍ਰਾਮਦ ਕਰ 01 ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਐਸ.ਆਈ ਮਾਇਆ ਦੇਵੀ ਵੱਲੋਂ ਥਾਣਾ ਕਬਰਵਾਲਾ ਏਰੀਏ ਵਿੱਚੋਂ 200 ਲੀਟਰ ਲਾਹਣ ਬ੍ਰਾਮਦ ਕਰ 1 ਵਿਅਕਤੀ ਨੂੰ ਕਾਬੂ ਕੀਤਾ ਹੈ ਇਸੇ ਤਰਾਂ ਐਸ.ਆਈ ਚਰਨਜੀਤ ਕੌਰ ਵੱਲੋਂ ਥਾਣਾ ਕੋਟਭਾਈ ਏਰੀਏ ਵਿੱਚੋਂ 40 ਲੀਟਰ ਲਾਹਣ ਸਮੇਤ 1 ਔਰਤ ਨੂੰ ਕਾਬੂ ਅਤੇ ਐਸ.ਆਈ ਰਵਿੰਦਰ ਕੌਰ ਇੰਚ: ਪੀ.ਪੀ.ਬੱਸ ਸਟੈਂਡ ਵੱਲੋਂ 9 ਬੋਤਲਾ ਨਜ਼ਾਇਜ਼ ਸ਼ਰਾਬ ਸਮੇਤ 1 ਵਿਅਕਤੀ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਮੌਕੇ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ ਜੀ ਨੇ ਸਭ ਨੂੰ ਇੰਟਰਨੈਸ਼ਨਲ ਵੋਮੈਨ ਡੇ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਧੀਆਂ ਨੇ ਹਮੇਸ਼ਾ ਪਰਿਵਾਰਾਂ ਦਾ ਮਾਨ ਵਧਾਇਆ ਹੈ ਅਤੇ ਧੀਆਂ ਤੇ ਪੁੱਤਰ ਵਿੱਚ ਕੋਈ ਫਰਕ ਨਹੀ ਰੱਖਣਾ ਚਾਹੀਦਾ ਉਨ੍ਹਾਂ ਦੱਸਿਆਂ ਕਿ ਧੀਆਂ ਨੂੰ ਵੱਧ ਤੋਂ ਵੱਧ ਪੜਾਉ ਅਤੇ ਚੰਗੇ ਅਫਸਰ ਬਣਾਉ। ਉਨ੍ਹਾਂ ਦੱਸਿਆਂ ਕਿ ਜਿਲ੍ਹਾਂ ਅੰਦਰ ਪੁਲਿਸ ਮਹਿਲਾ ਮਿੱਤਰ ਡੈਸਕ ਬਣਾਏ ਗਏ ਹਨ ਜਿਸ ਵਿੱਚ ਹਰ ਪੁਲਿਸ ਥਾਣੇ ਅੰਦਰ 2-2 ਪੰਜਾਬ ਪੁਲਿਸ ਮਹਿਲਾ ਮਿੱਤਰ ਤਾਇਨਾਤ ਕੀਤੇ ਗਏ ਹਨ ਜੋ ਜਿਲ੍ਹਾਂ ਅੰਦਰ ਸਾਂਝ ਕੇਂਦਰ ਦੀ ਬਿਲਡਿੰਗ ਅੰਦਰ ਬੈਠ ਕੇ ਕੰਮ ਕਰ ਰਹੇ ਹਨ ਅਤੇ ਖਾਸ ਕਰਕੇ ਔਰਤਾਂ, ਬੱਚਿਆਂ ਅਤੇ ਬਜੁਰਗਾਂ ਦੀਆਂ ਕੋਈ ਵੀ ਸ਼ਕਾਇਤ ਜਾਂ ਦਰਖਾਸਤ ਹੈ ਉਸ ਨੂੰ ਚੰਗੀ ਤਰਾਂ ਸੁਣ ਕੇ ਉਸ ਦਰਖਾਸਤ ਨੂੰ ਸੀਨੀਆਰ ਅਫਸਰਾਂ ਦੇ ਧਿਆਨ ਵਿੱਚ ਲਿਆ ਕੇ ਉਸ ਦਰਖਾਸਤ ਦਾ ਛੇਤੀ ਤੋਂ ਛੇਤੀ ਨਿਪਟਾਰਾ ਕੀਤਾ ਜਾ ਰਿਹਾ ਹੈ। ਸ਼ਹਿਰ ਅੰਦਰ ਮਹਿਲਾ ਪੀ.ਸੀ.ਆਰ ਸਕੂਟਰ ਤੇ ਗਸ਼ਤਾ ਕਰਕੇ ਸ਼ਰਾਰਤੀ ਅਨਸਰਾਂ ਤੇ ਨਿਗ੍ਹਾਂ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆਂ ਕਿ ਜੇਕਰ ਤੁਸੀ ਸਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪ ਲਾਈਨ ਨੰਬਰ 80549-42100, 112, 181 ਤੇ ਸਪੰਰਕ ਕਰ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆਂ ਜਾਵੇਗਾ।
Powered by Blogger.