ਮਹਿਲ ਕਲਾ ਵਿਖੇ 21ਵਾਂ ਸਾਲਾਨਾ ਕੱਵਾਲੀ ਸਮਾਗਮ ਅਤੇ ਭੰਡਾਰਾ ਕਰਵਾਇਆ

 

ਮਹਿਲ ਕਲਾਂ 12 ਮਾਰਚ (ਪ੍ਰਦੀਪ ਸਿੰਘ ਲੋਹਗੜ੍ਹ) ਸਥਾਨਕ ਬਾਗਵਾਲਾ ਪੀਰਖਾਨਾ ਵਿਖੇ ਅਮਨ ਮੁਸਲਮ ਵੈੱਲਫੇਅਰ ਕਮੇਟੀ (ਰਜਿ:) ਦੇ ਪ੍ਰਧਾਨ ਅਤੇ ਮੁੱਖ ਪ੍ਰਬੰਧਕ ਡਾ ਮਿੱਠੂ ਮੁਹੰਮਦ ਦੀ ਨਿਗਰਾਨੀ ਹੇਠ 21 ਵਾਂ ਕੱਵਾਲੀ ਸਮਾਗਮ ਅਤੇ ਭੰਡਾਰਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਜਿਸ ਵਿੱਚ ਇਲਾਕੇ ਦੇ ਸੰਤਾਂ-ਮਹਾਂਪੁਰਸ਼ਾਂ ਅਤੇ ਖ਼ਲੀਫ਼ਾ ਸਹਿਬਾਨਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਸਾਲਾਨਾ ਸਮਾਗਮ ਦੀ ਲਾਈਵ ਕਵਰੇਜ ਜਨ ਸ਼ਕਤੀ ਨਿਊਜ਼, ਡੇਲੀ ਪੰਜਾਬ ਨਿਊਜ਼ 24 ਅਤੇ ਕੇ ਅੇਸ ਜੀ ਨਿਊਜ਼ ਸਮੇਤ ਕਈ ਹੋਰ ਚੈਨਲਾਂ ਵੱਲੋਂ ਕੀਤੀ ਗਈ ਜੋ ਕਿ ਭਾਰਤ ਸਮੇਤ ਸੰਸਾਰ ਦੇ ਵੱਖ ਵੱਖ ਮੁਲਕਾਂ ਵਿਚ ਦਿਖਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕੱਵਾਲ ਦਿਲਸ਼ਾਦ ਜਮਾਲਪੁਰੀ ਐਂਡ ਪਾਰਟੀ ਮਲੇਰਕੋਟਲੇ ਵਾਲਿਆਂ ਨੇ ਸੂਫੀਆਨਾ ਕਲਾਮ ਗਾ ਕੇ ਖੂਬ ਰੰਗ ਬੰਨ੍ਹਿਆ। ਇਸ ਤੋਂ ਬਾਅਦ ਰਫੀ ਫੈਜ ਅਲੀ ਐਂਡ ਪਾਰਟੀ ਬਰਕਤਪੁਰ ਵਾਲੇ ਅਤੇ ਰਫੀ ਜਾਫਰ ਅਲੀ ਐਂਡ ਪਾਰਟੀ ਹਿੰਮਤਪੁਰੇ ਵਾਲਿਆਂ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਦਰਸਕਾਂ ਤੋਂ ਖੂਬ ਵਾਹ ਵਾਹ ਖੱਟੀ। ਇਸ ਸਮੇਂ ਬਾਬਾ ਕਾਲੇ ਸ਼ਾਹ ਜੀ ਬਰਨਾਲਾ, ਬਾਬਾ ਰਫੀਕ ਮੁਹੰਮਦ ਜੀ ਨੱਥੋਵਾਲ, ਗੁਲਜ਼ਾਰ ਖਾਨ ਕਲਿਆਣ, ਸਾਬਰੀ ਇਰਫ਼ਾਨ ਸਾਹਿਬ ਸ਼ਾਜਾਪੁਰ, ਬਾਬਾ ਮੁਹੱਬਤ ਸ਼ਾਹ, ਬਾਬਾ ਇੱਜ਼ਤ ਸਾਹ, ਬਾਬਾ ਜੰਗ ਸਿੰਘ ਦੀਵਾਨਾ ਭੌਪੂ ਖਾਨ ਜੌਹਲਾਂ, ਭੋਲਾ ਖਾਂ ਜੌਹਲਾਂ, ਸੋਨੀ ਖਾਨ ਜੌਹਲਾਂ,ਹੁਸੈਨ ਜਲਾਲ, ਮਿੰਟੂ ਬਈਏਵਾਲ ਆਦਿ ਸੁਸ਼ੋਭਿਤ ਸਨ। ਇਸ ਸਮਾਗਮ ਵਿਚ ਝੰਡਾ ਛੁਡਾਉਣ ਅਤੇ ਚਾਦਰ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਜਿੱਤ ਲਈ ਵਿਸ਼ੇਸ਼ ਦੁਆ (ਅਰਦਾਸ) ਕੀਤੀ ਗਈ। ਸਟੇਜ ਦੀ ਕਾਰਵਾਈ ਉੱਘੇ ਸੰਚਾਲਕ ਸਮਰਾਟ ਰਾਏਕੋਟੀ ਵੱਲੋਂ ਨਿਭਾਈ ਗਈ ।ਇਸ ਸਮਾਗਮ ਵਿਚ ਪੱਤਰਕਾਰ ਭਾਈਚਾਰੇ ਵੱਲੋੰ ਪੱਤਰਕਾਰ ਨਿਰਮਲ ਸਿੰਘ ਪੰਡੋਰੀ, ਗੁਰਸੇਵਕ ਸਿੰਘ ਸੋਹੀ, ਫ਼ਿਰੋਜ਼ ਖ਼ਾਨ, ਜਗਜੀਤ ਸਿੰਘ ਕੁਤਬਾ ,,ਗੁਰਸੇਵਕ ਸਿੰਘ ਸਹੋਤਾ,ਸੇਰ ਸਿੰਘ ਰਵੀ, ਗੁਰਪ੍ਰੀਤ ਸਿੰਘ ਬਿੱਟੂ, ਡਾ ਕੁਲਦੀਪ ਬਿਲਾਸਪੁਰੀ, ਮਿੰਟੂ ਖੁਰਮੀ ਹਿੰਮਤਪੁਰਾ ਪ੍ਰੇਮ ਕੁਮਾਰ ਪਾਸੀ, ਮਨਜਿੰਦਰ ਗਿੱਲ (ਮੈਨੇਜਰ ਜਨ ਸ਼ਕਤੀ ਨਿਊਜ਼ )ਅਤੇ ਡਾਕਟਰੀ ਟੀਮ ਵਜੋਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ, ਜ਼ਿਲ੍ਹਾ ਆਗੂ ਡਾਕਟਰ ਕੇਸਰ ਖ਼ਾਨ ਮਾਂਗੇਵਾਲ,, ਡਾ ਇਬਰਾਰ ਹਸਨ, ਡਾ ਮੁਕਲ ਸ਼ਰਮਾ, ਡਾ ਬਲਿਹਾਰ ਸਿੰਘ ਗੋਬਿੰਦਗਡ਼੍ਹ, ਡਾ ਸੁਖਵਿੰਦਰ ਸਿੰਘ ਬਾਪਲਾ, ਡਾ ਨਾਹਰ ਸਿੰਘ, ਡਾ ਜਸਬੀਰ ਸਿੰਘ ਜੱਸੀ, ਡਾ ਸਲੀਮ ਖਾਨ ਜਲਾਲ,ਡਾ ਮੁਹੰਮਦ ਦਿਲਸ਼ਾਦ ਅਲੀ, ਡਾ਼ ਕਾਕਾ ਖਾਨ, ਅਨਫਾਲ ਅਲੀ ਆਦਿ ਤੋਂ ਇਲਾਵਾ ਸਰਪੰਚ ਰਾਜਵਿੰਦਰ ਕੌਰ, ਸਰਪੰਚ ਬਲਦੀਪ ਸਿੰਘ ਮਹਿਲ ਖੁਰਦ, ਸਮਾਜ ਸੇਵਕ ਸਰਬਜੀਤ ਸਿੰਘ ਸ਼ੰਭੂ, ਬਲਬੀਰ ਸਿੰਘ ਜੀ (ਬਾਬਾ ਘੋਨਾ) ਤੋਂ ਇਲਾਵਾ ਸੈਂਕੜਿਆਂ ਦੀ ਤਦਾਦ ਵਿਚ ਸਾਰੇ ਧਰਮਾਂ ਦੇ ਲੋਕ ਹਾਜ਼ਰ ਸਨ। ਅਖੀਰ ਵਿੱਚ ਮੁੱਖ ਸੰਚਾਲਕ ਡਾ ਮਿੱਠੂ ਮੁਹੰਮਦ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਸਮਾਗਮ ਵਿਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਨੂੰ ਮੈਡਲ ਅਤੇ ਹਰੇ ਰੰਗ ਦੀਆਂ ਕਿਸਾਨੀ ਪੱਗਾਂ ਨਾਲ ਸਨਮਾਨਤ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਾਜ਼ਰ ਹੋਏ ਪੱਤਰਕਾਰ ਵੀਰਾਂ ਅਤੇ ਡਾਕਟਰ ਵੀਰਾਂ ਦਾ ਮੈਡਲਾਂ ਨਾਲ ਸਨਮਾਨ ਕੀਤਾ ਗਿਆ।
Powered by Blogger.