ਪਿੰਡ ਠੁੱਲੀਵਾਲ ਵਿਖੇ ਕਬੱਡੀ ਕੱਪ 21 ਮਾਰਚ ਨੂੰ

 

ਮਹਿਲਕਲਾਂ (ਪ੍ਰਦੀਪ ਸਿੰਘ ਲੋਹਗੜ੍ਹ) ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਿੰਡ ਠੁੱਲੀਵਾਲ ਵੱਲੋਂ 21 ਮਾਰਚ ਨੂੰ ਕਬੱਡੀ ਕੱਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ ਇਸ ਕਬੱਡੀ ਕੱਪ ਵਿੱਚ ਕਬੱਡੀ 58 ਕਿੱਲੋ ਅਤੇ ਕਬੱਡੀ 65 ਕਿੱਲੋ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ 40 ਕਿੱਲੋ ਵਰਗ ਦੇ ਦੋ ਟੀਮਾਂ ਵਿਚਕਾਰ ਸ਼ੋਅ ਮੈਚ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ 58 ਕਿੱਲੋ ਅਤੇ 65 ਕਿੱਲੋ ਵਰਗ ਦੀਆਂ ਜੇਤੂ ਟੀਮਾਂ ਨੂੰ ਜਿੱਥੇ ਨਗਦ ਇਨਾਮ ਦਿੱਤੇ ਜਾਣਗੇ, ਉਥੇ ਦੋਵਾਂ ਟੀਮਾਂ ਦੇ ਬੈਸਟਾ ਨੂੰ ਕੱਪ ਦਿੱਤੇ ਜਾਣਗੇ। ਕੇਸਧਾਰੀ ਖਿਡਾਰੀਆਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ ਜਾਵੇਗਾ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਤਨਾਮ ਸਿੰਘ ਖੇੜੀ ਚਹਿਲਾ, ਭਾਊ ਗੁਰਮਾ, ਰਣਧੀਰ ਧੀਰਾ, ਕੋਚ ਦਲੀਪ ਸਿੰਘ, ਨਿੰਮਾ ਸਿੰਘ ਸੇਖਾ ਦਾ ਸਨਮਾਨ ਅਤੇ ਇਸ ਤੋਂ ਇਲਾਵਾ ਕਾਕਾ ਸੇਖਾ, ਸੰਦੀਪ ਬਾਜਵਾ, ਨਸ਼ਾਨ ਲੰਗੇਆਣਾ, ਹਨੀ ਪੰਡੋਰੀ, ਕਾਲਾ ਮਲੂਕਾ ਖਿਡਾਰੀਆ ਦਾ ਵੀ ਸਨਮਾਨ ਕੀਤਾ ਜਾਵੇਗਾ।
Powered by Blogger.