ਸੁਤੰਤਰਤਾ ਸੈਨਾਨੀ ਕੈਪਟਨ ਚੰਦਾ ਸਿੰਘ ਮਾਂਗਟ ਹਮੀਦੀ ਦੀ ਯਾਦ ਚ ਖੂਨਦਾਨ ਕੈਂਪ 25 ਨੂੰ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ (ਬਰਨਾਲਾ) ਵਲੋ ਸੁਤੰਤਰਤਾ ਸੈਨਾਨੀ ਕੈਪਟਨ ਚੰਦਾ ਸਿੰਘ ਮਾਂਗਟ ਹਮੀਦੀ ਦੀ ਯਾਦ ਨੂੰ ਸਮਰਪਿਤ 13ਵਾਂ ਵਿਸ਼ਾਲ ਖੂਨਦਾਨ ਕੈਂਪ ਰੈੱਡ ਕਰਾਸ, ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ 25 ਮਾਰਚ ਨੂੰ ਸਵੇਰੇ 10 ਵਜੇਂ ਗੁਰਦੁਆਰਾ ਸਾਹਿਬ ਪਿੰਡ ਹਮੀਦੀ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਕਰਨਗੇ। ਇਸ ਸਬੰਧੀ ਮੀਟਿੰਗ ਉਪਰੰਤ ਪ੍ਰੈੱਸ ਕਲੱਬ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ, ਪ੍ਰਧਾਨ ਬਲਵਿੰਦਰ ਸਿੰਘ ਵਜੀਦਕੇ, ਜਰਨਲ ਸਕੱਤਰ ਬਲਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਇਸ ਸਮੇਂ ਬਲੱਡ ਬੈਂਕ ਸਿਵਲ ਹਸਪਤਾਲ (ਬਰਨਾਲਾ) ਦੀ ਟੀਮ ਵਿਸ਼ੇਸ ਤੌਰ ਤੇ ਸਮੂਲੀਅਤ ਕਰੇਗੀ। ਕੈਂਪ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਹਨ। ਇਸ ਸਮੇਂ ਖੂਨਦਾਨੀਆਂ ਤੋ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲੀਆਂ ਸ਼ਖਸੀਅਤਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਸਮੂਹ ਗ੍ਰਾਮ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ, ਯੂਥ ਕਲੱਬਾਂ ਨੂੰ ਇਸ ਸਮਾਜ ਸੇਵੀ ਕਾਰਜ਼ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਚੇਅਰਮੈਨ ਅਵਤਾਰ ਸਿੰਘ ਅਣਖੀ, ਮੀਤ ਪ੍ਰਧਾਨ ਮੇਘ ਰਾਜ ਜੋਸ਼ੀ, ਪ੍ਰਦੀਪ ਸਿੰਘ ਲੋਹਗੜ੍ਹ, ਸੁਖਵੀਰ ਜਗਦੇ, ਸੋਨੀ ਮਾਂਗੇਵਾਲ, ਰਮਨਦੀਪ ਧਾਲੀਵਾਲ, ਜਗਸੀਰ ਸਹਿਜੜਾ, ਜਗਰਾਜ ਮੂੰਮ, ਕਮਲ ਟੱਲੇਵਾਲ, ਬਲਵੰਤ ਸਿੰਘ ਚੁਹਾਣਕੇ, ਗਗਨਦੀਪ ਛਾਪਾ, ਗੁਰਪ੍ਰੀਤ ਅਣਖੀ ਆਦਿ ਵੀ ਹਾਜ਼ਰ ਸਨ।
Powered by Blogger.