ਮਹਿਲ ਕਲਾਂ ਪੁਲਸ ਵੱਲੋਂ ਇੱਕ ਵਿਅਕਤੀ ਕੋਲੋਂ ਨਜਾਇਜ਼ 36 ਬੋਤਲਾਂ ਸ਼ਰਾਬ ਬਰਾਮਦ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਐਸ ਐਸ ਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ ਵੱਲੋਂ ਜ਼ਿਲ੍ਹਾ ਬਰਨਾਲਾ ਨੂੰ ਨਸ਼ਾ ਮੁਕਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਡੀ ਐਸ ਪੀ ਮਹਿਲ ਕਲਾਂ ਕੁਲਦੀਪ ਸਿੰਘ ਦੀ ਅਗਵਾਈ ਹੇਠ ਥਾਣਾ ਮਹਿਲ ਕਲਾਂ ਦੀ ਪੁਲਸ ਵੱਲੋਂ ਇੱਕ ਵਿਅਕਤੀ ਕੋਲੋ 36 ਬੋਤਲਾਂ ਦੇਸੀ (ਹਰਿਆਣਾ ਮਾਰਕਾ) ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਛਾਪੇਮਾਰੀ ਦੌਰਾਨ ਏ ਐਸ ਆਈ ਗੁਰਸਿਮਰਨ ਸਿੰਘ ਵੱਲੋਂ ਸਮੇਤ ਪੁਲਸ ਪੲਰਟੀ ਰਾਜਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗੰਗੋਹਰ (ਬਰਨਾਲਾ) ਕੋਲੋਂ 36 ਬੋਤਲਾਂ ਹਰਿਆਣਾ ਮਾਰਕਾ ਦੇਸੀ ਸਰਾਬ ਬਰਾਮਦ ਕੀਤੀ ਹੈ। ਜਿਸ ਖਿਲਾਫ ਅਕਸਾਇਜ ਐਕਟ ਅਧੀਨ ਮੁੱਕਦਮਾ ਦਰਜ ਕਰ ਹੋਰ ਜਾਂਚ ਪੜਤਾਲ ਦੇ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।
Powered by Blogger.