8 ਮਾਰਚ ਕੌਮਾਂਤਰੀ ਔਰਤ ਦਿਵਸ ਮੌਕੇ ਕਿਸਾਨ ਔਰਤਾਂ ਦੇ ਵੱਡੇ ਇਕੱਠ ਹੋਣਗੇ-ਹਰਦਾਸਪੁਰਾ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜਾ ਮਹਿਲ ਕਲਾਂ ਦੇ ਮੁਕੰਮਲ ਬੰਦ ਦੌਰਾਨ ਚੱਲ ਰਿਹਾ ਕਿਸਾਨ/ਲੋਕ ਸੰਘਰਸ਼ ਅੱਜ 151 ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ। ਬੁਲਾਰੇ ਕਿਸਾਨ ਆਗੂਆਂ ਗੁਰਮੇਲ ਸਿੰਘ ਠੁੱਲੀਵਲ, ਮਾ.ਸੋਹਣ ਸਿੰਘ, ਗੋਬਿੰਦਰ ਸਿੰਘ ਮਹਿਲਕਲਾਂ, ਜਰਨੈਲ ਸਿੰਘ ਸੈਕਟਰੀ,ਪਰਮਜੀਤ ਸਿੰਘ ਪੰਮਾ, ਅਜਮੇਰ ਸਿੰਘ, ਸੁਖਵਿੰਦਰ ਸਿੰਘ ਜਗਤਾਰ ਸਿੰਘ ਕਲਾਲਮਾਜਰਾ,ਬੂਟਾ ਸਿੰਘ,ਲਾਲ ਸਿੰਘ ਅਮਲਾ ਸਿੰਘ ਵਾਲਾ,ਰਾਣੀ ਕੌਰ ਮਹਿਲ ਕਲਾਂ, ਸੁਖਵਿੰਦਰ ਕੌਰ ਧਨੇਰ, ਸ਼ਿੰਦਰਪਾਲ ਕੌਰ ਅਮਲਾ ਸਿੰਘ ਵਾਲਾ ਆਦਿ ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕਿਸਾਨ/ਲੋਕ ਸੰਘਰਸ਼ਸ਼ੀਲ ਕਾਫਲਿਆਂ ਦਾ 1 ਅਕਤੂਬਰ ਤੋਂ ਸ਼ੁਰੂ ਹੋਇਆ ਸੰਘਰਸ਼ ਛੇਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਇਸ ਸੰਘਰਸ਼ ਬਾਰੇ ਲਗਤਾਰ ਦਿੱਲੀ ਟਿੱਕਰੀ ਬਾਰਡਰ ਉੱਪਰ ਸੰਘਰਸ਼ ਵਿੱਚ ਅਹਿਮ ਭੁਮਿਕਾ ਨਿਭਾਉਣ ਵਾਲੇ ਕਿਸਾਨ ਆਗੂ ਜਗਰਾਜ ਸਿੰਘ ਹਰਦਾਸਪੁਰਾ ਨੇ ਆਪਣੇ ਵਿਚਾਰ/ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਬੀਤੇ ਇਤਿਹਾਸ ਵਿੱਚ ਚੱਲੇ ਕਿਸਾਨ ਸੰਘਰਸ਼ਾਂ ਵਾਂਗ ਮੌਜੂਦਾ ਚੱਲ ਰਹੇ ਕਿਸਾਨ/ਲੋਕ ਸੰਘਰਸ਼ ਨੂੰ ਵੀ ਬਹੁਤ ਸਾਰੇ ਅਹਿਮ ਪੜਾਵਾਂ ਵਿੱਚੋਂ ਗੁਜਰਨਾ ਪਿਆ ਹੈ। ਬੁਲਾਰੇ ਆਗੂਆਂ ਸੰਯੁਕਤ ਕਿਸਾਨ ਦੇ ਹਰ ਸੰਘਰਸ਼ ਸੱਦੇ ਨੂੰ ਪੰਜਾਬ ਅੰਦਰ ਚੱਲ ਰਹੇ 60 ਤੋਂ ਵੀ ਵੱਧ ਥਾਵਾਂ ਤੇ ਸੰਘਰਸ਼ ਪਿੜਾਂ ਅੰਦਰ ਪੂਰੀ ਦ੍ਰਿੜਤਾ/ਜਿੰਮੇਵਾਰੀ ਨਾਲ ਲਾਗੂ ਲਈ ਜੁਝਾਰੂ ਕਾਫਲਿਆਂ ਨੂੰ ਸੰਗਰਾਮੀ ਮੁਬਾਰਕਬਾਦ ਦਿੰਦਿਆਂ 8 ਮਾਰਚ ਕੌਮਾਂਤਰੀ ਔਰਤ ਦਿਵਸ ਮੌਕੇ ਘਰ-ਘਰ ਵਿੱਚੋਂ ਕਿਸਾਨ ਔਰਤਾਂ ਦੇ ਕਾਫਲਿਆਂ ਨੂੰ ਦਿੱਲੀ ਬਾਰਡਰਾਂ ਅਤੇ ਚੱਲ ਰਹੇ ਸੰਘਰਸ਼ ਮੋਰਚਿਆਂ ਵਿੱਚ ਸ਼ਾਮਿਲ ਹੋਣ ਦੀ ਜੋਰਦਾਰ ਅਪੀਲ ਕੀਤੀ।
Powered by Blogger.