ਕਿਸਾਨ ਅੰਦੋਲਨ: ਕਿਸਾਨ ਜੱਥੇਬੰਦੀਆਂ ਵੱਲੋਂ 8 ਮਾਰਚ ਨੂੰ ਮਨਾਏ ਜਾ ਰਿਹਾ ਔਰਤ ਕੌਮਾਂਤਰੀ ਦਿਵਸ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਸ਼ੇਰਪੁਰ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਕਮੇਟੀ ਮੈਂਬਰ ਮੇਵਾ ਸਿੰਘ ਭੱਟੀ ਠੁੱਲੀਵਾਲ ਦੀ ਅਗਵਾਈ ਹੇਠ ਜਥੇਬੰਦੀ ਦੇ ਸੂਬਾ ਕਮੇਟੀ ਦੇ ਸੱਦੇ ਉੱਪਰ 8 ਮਾਰਚ ਨੂੰ ਦਿੱਲੀ ਦੇ ਟਿਕਰੀ ਬਾਰਡਰ ਤੇ ਮਨਾਏ ਜਾ ਰਹੇ ਔਰ ਤੋਂ ਕੌਮਾਂਤਰੀ ਦਿਵਸ ਦੀਆਂ ਤਿਆਰੀਆਂ ਅਤੇ ਔਰਤਾਂ ਨੂੰ ਲਾਮਬੰਦ ਕਰਨ ਸੰਬੰਧੀ ਅੱਜ ਪਿੰਡ ਠੁੱਲੀਵਾਲ ,ਮਾਂਗੇਵਾਲ ,ਮਨਾਲ, ਪੰਜਗਰਾਈਆਂ ,ਬਧੇਸਾ, ਮਾਹਮਦਪੁਰ ,ਗੁਰਬਖ਼ਸ਼ਪੁਰਾ ਅਤੇ ਟਿੱਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀਆਂ ਔਰਤਾਂ ਵੱਲੋਂ 5 ਦਰਜਨ ਦੇ ਕਰੀਬ ਟਰੈਕਟਰਾਂ ਉੱਪਰ ਸਵਾਰ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਤਿੰਨ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੋਸ ਮਾਰਚ ਕੱਢ ਕੇ ਔਰਤਾਂ ਨੂੰ 8 ਮਾਰਚ ਨੂੰ ਦਿੱਲੀ ਵਿਖੇ ਮਨਾਏ ਜਾ ਰਹੇ ਔਰਤ ਕੌਮਾਂਤਰੀ ਦਿਵਸ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਸ਼ੇਰਪੁਰ ਇਕਾਈ ਦੇ ਮੈਂਬਰ ਮੇਵਾ ਸਿੰਘ ਭੱਟੀ ਠੁੱਲੀਵਾਲ ਹਰਤੇਜ ਸਿੰਘ ਸਿੱਧੂ ਬੂਟਾ ਸਿੰਘ ਗੁਰਬਖਸ਼ਪੁਰਾ ਦਰਸ਼ਨ ਸਿੰਘ ਮੁਹਾਮਦਪੁਰ ਬਲਬੀਰ ਸਿੰਘ ਫਤਿਹਗਡ਼੍ਹ ਪੰਜਗਰਾਈਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਿਆ ਕੇ ਸਿੱਧੇ ਤੌਰ ਤੇ ਕਿਸਾਨੀ ਨੂੰ ਉਜਾੜਿਆ ਜਾ ਰਿਹਾ ਕਿਉਂਕਿ ਪੰਜਾਬ ਵਿੱਚ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਤੇ ਹਰ ਵਰਗ ਦੇ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤਕ ਲਗਾਤਾਰ ਰਾਜਨੀਤਕ ਅਤੇ ਸਮਾਜਿਕ ਪੱਖ ਤੋਂ ਸਰਕਾਰਾਂ ਨੇ ਹਮੇਸ਼ਾ ਹੀ ਔਰਤਾਂ ਨੂੰ ਅਣਗੌਲਿਆ ਕਰਕੇ ਰੱਖਿਆ ਕਿਉਂਕਿ ਲਗਾਤਾਰ ਔਰਤਾਂ ਉੱਪਰ ਜਬਰ ਜ਼ੁਲਮ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਅੱਜ ਸਾਨੂੰ ਅਜਿਹੇ ਜਬਰ ਜ਼ੁਲਮਾਂ ਖ਼ਿਲਾਫ਼ ਤੂਫ਼ਾਨ ਮਜ਼ਦੂਰ ਔਰਤਾਂ ਨੌਜਵਾਨਾਂ ਨੂੰ ਅੱਗੇ ਆ ਕੇ ਜਬਰ ਤੇ ਜ਼ੁਲਮ ਦਾ ਮੂੰਹ ਤੋਡ਼ ਜਵਾਬ ਦੇਣਾ ਚਾਹੀਦਾ ਉਨ੍ਹਾਂ ਕਿਹਾ ਕਿ ਅੱਜ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦਕ ਹੋਣਾ ਸਮੇਂ ਦੀ ਮੁੱਖ ਲੋਡ਼ ਹੈ ਕਿਉਂਕਿ ਔਰਤਾਂ ਵੀ ਪੂਰੀ ਤਰ੍ਹਾਂ ਮਰਦਾਂ ਦੇ ਬਰਾਬਰ ਆਪਣੇ ਹੱਕ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਆ ਰਹੀਆਂ ਹਨ। ਇਸ ਮੌਕੇ ਔਰਤ ਆਗੂ ਮੁਖਤਿਆਰ ਕੌਰ ਮੁਹਮਦਪੁਰ, ਦਲੀਪ ਕੌਰ ਮੁਹਾਮਦਪੁਰ, ਜਸਵਿੰਦਰ ਕੌਰ ,ਕੁਲਦੀਪ ਕੌਰ ਠੁੱਲੀਵਾਲ , ਸੁਰਜੀਤ ਕੌਰ ਸੁਖਜੀਤ ਕੌਰ ਗੁਰਬਖਸ਼ਪੁਰਾ ,ਸੁਖਦੇਵ ਕੌਰ, ਗੁਰਮੀਤ ਕੌਰ ,ਬਲਵੀਰ ਕੌਰ ਠੁੱਲੀਵਾਲ ,ਬਲਦੇਵ ਸਿੰਘ ਮਾਹਮਦਪੁਰ ,ਭੋਲਾ ਸਿੰਘ ਮਾਹਮਦਪੁਰ, ਮੇਜਰ ਸਿੰਘ ਠੁੱਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਤੇ ਕਿਸਾਨ ਨੌਜਵਾਨ ਹਾਜ਼ਰ ਸਨ।
Powered by Blogger.