ਵਿਧਾਇਕ ਪੰਡੋਰੀ ਨੇ ਵਿਧਾਨ ਸਭਾ ' ਚ ਚੁੱਕੇ ਹਲਕਾ ਮਹਿਲ ਕਲਾਂ ਦੇ ਅਹਿਮ ਮੁੱਦੇ

 

ਮਹਿਲ ਕਲਾਂ 10 ਮਾਰਚ (ਪ੍ਰਦੀਪ ਸਿੰਘ ਲੋਹਗੜ੍ਹ) ਬਜਟ ਸੈਸ਼ਨ ਦੌਰਾਨ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਹਲਕੇ ਨਾਲ ਸਬੰਧਤ ਮੁੱਦੇ ਜੋਰ ਸੋਰ ਨਾਲ ਉਨਾਏ ਜਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿ ਅੱਜ ਉਨ੍ਹਾਂ ਵਲੋਂ ਕਮਿਊਨਸਟੀ ਹੈਲਥ ਸੈਂਟਰ ਮਹਿਲ ਕਲਾਂ ਦਾ ਨਿਕਾਸੀ ਪਾਣੀ ਬਗੈਰ ਸੋਧੇ ਧਰਤੀ ਹੇਠਾਂ ਸੁੱਟੇ ਜਾਣ, ਮਨਰੇਗe ਭਾਵਨਾ 'ਚ ਚੱਲ ਰਹੀ ਸਬ-ਤਹਿਸੀਲ ਦੀ ਆਪਣੀ ਇਮਾਰਤ ਬਣਾਉਣ, ਤਹਿਸੀਲ ਬਰਨਾਲਾ ਨਾਲੋਂ ਤੋੜ ਕੇ ਰਾਏਕੋਟ ਨਾਲ ਲਗਾਏ'ਤੇ ਪਿੰਡਾਂ ਬਲਾਕ ਸ਼ਰਪੇਰ ਅੰਦਰਲੇ ਕਾ ਪਿੰਡ ਨੂੰ ਜਿਲ੍ਹਾ ਬਰਨਾਲਾ ਵਿੱਚ ਸ਼ਾਮਿਲ ਕਰਨ ਉਠਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਮਹਿਕਮੇ ਦੇ ਕੈਬਨਿਟ ਮੰਤਰੀ ਨੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਵਿਧਾਇਕ ਪੰਡੋਰੀ ਵਲੋਂ ਵੱਡੀਆਂ ਸਨਅਤਾਂ ਵਲੋਂ ਗੰਦਾ ਨਿਕਾਸੀ ਪਾਣੀ ਬਗੈਰ ਸੋਧੇ ਧਰਤੀ ਹੇਠਾਂ ਸੁੱਟ ਜਾਣ ਦਾ ਮੁੱਦਾ ਉਠਾਇਆ ਗਿਆ ਹੈ।
Powered by Blogger.