ਕਿਸਾਨੀ ਸੰਘਰਸ਼ ਨੂੰ ਸਮਰਪਿਤ ਗੀਤ "ਅਣਖੀਲੇ ਲੋਕ" ਰਿਲੀਜ਼ ਹੋਇਆ- ਸੰਜੀਵ ਬਾਂਸਲ

 

ਮਹਿਲ ਕਲਾ (ਪ੍ਰਦੀਪ ਸਿੰਘ ਲੋਹਗੜ੍ਹ) ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦੇ ਸੰਸਾਰ ਪ੍ਰਸਿੱਧ ਬੁਲਾਰੇ, ਖੇਡ ਲੇਖਕ ਸੱਤਪਾਲ ਸਿੰਘ ਮਾਹੀ ਖਡਿਆਲ ਦਾ ਲਿਖਿਆ ਗੀਤ "ਅਣਖੀਲੇ ਲੋਕ" ਅੱਜ ਸ਼ਾਮ ਨੂੰ ਮਿੰਦਰ ਸੋਹਾਣਾ ਦੀ ਪੇਸ਼ਕਸ਼ ਵਿੱਚ ਨਵ ਪ੍ਰੋਡਕਸ਼ਨ ਵਲੋਂ ਢਾਡੀ ਗੁਰਪ੍ਰੀਤ ਸਿੰਘ ਲਾਂਡਰਾਂ ਦੇ ਜੱਥੇ ਦੀ ਆਵਾਜ਼ ਵਿੱਚ ਰਿਲੀਜ਼ ਹੋ ਗਿਆ ਹੈ। ਇਸ ਵਾਰੇ ਅੱਜ ਆਪਣੇ ਦਫ਼ਤਰ ਵਿੱਚ ਖੁਸ਼ੀ ਸਾਂਝੀ ਕਰਦਿਆਂ ਬਾਂਸਲ'ਜ ਗਰੁੱਪ ਸੂਲਰ ਘਰਾਟ ਦੇ ਐਮ ਡੀ ਸ੍ਰੀ ਸੰਜੀਵ ਬਾਂਸਲ ਨੇ ਕਿਹਾ ਕਿ ਖਡਿਆਲ ਸਾਡੇ ਪ੍ਰੀਵਾਰ ਦਾ ਹਿੱਸਾ ਹੈ। ਜਿਸ ਨੇ ਹਰ ਖੇਤਰ ਵਿੱਚ ਸਾਡੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਹ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ, ਨਿਡਰ ਪੱਤਰਕਾਰ, ਸਮਾਜ ਸੇਵਕ, ਬੁਲਾਰਾ, ਲੇਖਕ ਹੋਣ ਦੇ ਨਾਲ ਹੁਣ ਗੀਤਕਾਰੀ ਦੇ ਖੇਤਰ ਵਿੱਚ ਵੀ ਖੜਾ ਹੋ ਗਿਆ ਹੈ। ਉਹ ਸਾਧਾਰਣ ਪ੍ਰੀਵਾਰ ਵਿੱਚ ਪੈਦਾ ਹੋ ਕੇ ਦੁਨੀਆ ਭਰ ਦੇ ਦੇਸ਼ਾਂ ਵਿਚ ਘੁੰਮ ਆਇਆ ਹੈ। ਜ਼ਿੰਦਗੀ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਦੇਖਣ ਤੋਂ ਬਾਅਦ ਉਹ ਆਪਣੀ ਮਸਤ ਚਾਲ ਮੰਜ਼ਿਲ ਵੱਲ ਵਧਦਾ ਜਾ ਰਿਹਾ ਹੈ। ਸਾਨੂੰ ਉਸਦੀ ਹਰ ਪ੍ਰਾਪਤੀ ਤੇ ਫਖਰ ਮਹਿਸੂਸ ਹੁੰਦਾ ਹੈ। ਉਹ ਵੀਹ ਸਾਲ ਤੋਂ ਕਬੱਡੀ ਦੇ ਕੁਮੈਂਟੇਟਰ ਦੇ ਤੌਰ ਤੇ ਚਮਕ ਰਿਹਾ ਹੈ। ਹੁਣ ਗੀਤਕਾਰੀ ਦੇ ਖੇਤਰ ਵਿੱਚ ਵੀ ਵੱਡੀਆ ਮੱਲਾਂ ਮਾਰੇਗਾ। ਇਸ ਮੌਕੇ ਕੋਪਲ ਕੰਪਨੀ ਦੇ ਡਾਇਰੈਕਟਰ ਨਵੀਨ ਬਾਂਸਲ, ਹੈਲਿਕ ਬਾਂਸਲ, ਰਣਧੀਰ ਸਿੰਘ ਕਲੇਰ, ਕੋਚ ਗੁਰਮੇਲ ਸਿੰਘ, ਗੁਰਤੇਜ ਸਿੰਘ ਸਰਪੰਚ ਸੂਲਰ ਆਦਿ ਹਾਜ਼ਰ ਸਨ।
Powered by Blogger.