ਪਿੰਡ ਪੰਡੋਰੀ ਵਿਖੇ ਕਰਵਾਏ ਗਏ ਫੁੱਟਬਾਲ ਅਤੇ ਸਾਈਕਲ ਰੇਸ ਮੁਕਾਬਲੇ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ) ਨਗਰ ਦੀਆਂ ਸੰਗਤਾਂ ਤੇ NRI ਵੀਰਾਂ ਦੇ ਸਹਿਯੋਗ ਨਾਲ ਭਾਈ ਘਨ੍ਹੱਈਆ ਜੀ ਸੇਵਾਦਾਰ ਗਰੁੱਪ ਵੱਲੋਂ ਨਗਰ ਦੇ ਨੌਜਵਾਨਾਂ ਅਤੇ ਬਜੁਰਗਾਂ ਲਈ ਸਾਈਕਲ ਰੇਸ ਅਤੇ ਫੁੱਟਬਾਲ ਮੁਕਾਬਲੇ ਕਰਵਾਏ ਗਏ ‌। ਜਿਸ ਵਿੱਚ ਬਹੁਗਿਣਤੀ ਨੌਜਵਾਨਾਂ ਨੇ ਹਿੱਸਾ ਲਿਆ, ਸਾਈਕਲ ਰੇਸ ਮੁਕਾਬਲਿਆਂ ਵਿੱਚ ਪਰਦੀਪ ਸਿੰਘ ਬੋਪਾਰਾਏ ਤੇ ਬਿੱਟੂ ਸਿੰਘ ਮਹਿਲ ਖੁਰਦ ਨੇ ਪਹਿਲਾ ਅਤੇ ਗੁਰਜੰਟ ਸਿੰਘ ਗੱਗੂ ਤੇ ਲਖਵੀਰ ਸਿੰਘ ਐਨੋਵਾਲੇ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਫੁੱਟਬਾਲ ਟੂਰਨਾਮੈਂਟ ਦੌਰਾਨ ਬਾਠ ਪੱਤੀ ਨੇ ਪਹਿਲਾ ਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਸਮੇਂ ਇਨਾਮਾਂ ਦੀ ਵੰਡ ਸਪਿੰਦਰ ਸਿੰਘ ਬੋਪਾਰਾਏ, ਨਵਦੀਪ ਸਿੰਘ ਬਾਠ, ਬਲਜੀਤ ਸਿੰਘ ਬੋਪਾਰਾਏ, ਨਿਰਭੈ ਸਿੰਘ ਬੋਪਾਰਾਏ, ਹਰਪਾਲ ਸਿੰਘ ਬਾਠ, ਸੁੱਖਵਿੰਦਰ ਸਿੰਘ ਬੋਪਾਰਾਏ, ਸੀਰਾ ਸਿੰਘ ਬੋਪਾਰਾਏ, ਕਾਲਾ ਸਿੰਘ ਜੋਹਲ, ਤਰਲੋਚਨ ਸਿੰਘ ਮਾਲੜੇ, ਦਿਲਪ੍ਰੀਤ ਸਿੰਘ ਸੰਧੂ, ਹਰਵਿੰਦਰ ਸਿੰਘ ਸਿੱਧੂ, ਕਰਨ ਸਿੰਘ ਬਾਠ , ਗੁਰਤੇਜ ਸਿੰਘ ਤੇਜੀ, ਗੁਰਮੀਤ ਸਿੰਘ ਬੋਪਾਰਾਏ, ਕੁਲਵਿੰਦਰ ਸਿੰਘ ਗੋਗੀ, ਦਿਲਕਮਲਪ੍ਰੀਤ ਬੋਪਾਰਾਏ ਨੇ ਸਾਂਝੇ ਤੌਰ ਤੇ ਕੀਤੀ ਗਈ।
Powered by Blogger.