ਸਰਬੱਤ ਸਿਹਤ ਬੀਮਾ ਯੋਜਨਾਸੰਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ

 

ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਪੰਜਾਬ ਸਰਕਾਰ ਤੇ ਸਿਹਤ ਵਿਭਾਗ ਪੰਜਾਬ ਵੱਲੋ ਲੋਕਾਂ ਨੂੰ ਪੰਜ ਲੱਖ ਤੱਕ ਦਾ ਇਲਾਜ ਕਰਵਾਉਣ ਲਈ ਮੁਫਤ ਸਿਹਤ ਬੀਮਾ ਯੋਜਨਾ ਸੁਰੂ ਕੀਤੀ ਗਈ ਹੈ ਜਿਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨਾਂ ਵੱਖ ਵੱਖ ਪਿੰਡਾਂ ਵਿੱਚ ਪਹੁੰਚ ਕਿ ਜਾਗਰੂਕ ਕਰ ਰਹੀਆਂ ਹਨ। ਜਿਸ ਸੰਬੰਧੀ ਜਾਗਰੂਕਤਾ ਵੈਨ ਨੂੰ ਸੀ.ਐਚ.ਸੀ ਆਲਮਵਾਲਾ ਤੋ ਲੋਕਾਂ ਨੂੰ ਜਾਗਰੂਕ ਕਰਨ ਲਈ ਡਾ.ਸਿੰਪਲ ਕੁਮਾਰ ਮੈਡੀਕਲ ਅਫਸਰ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਹਨਾ ਦਸਿਆ ਕਿ ਇਸ ਵੈਨ ਦਾ ਮਕਸਦ ਲਿਆ ਲੋਕਾ ਨੂੰ ਇਸ ਸਹੂਲਤ ਤੋ ਜਾਣੂ ਕਰਵਾਉਣਾ ਹੈ ਤਾ ਜੋ ਉਹ ਇਸ ਸਕੀਮ ਦਾ ਵੱਧ ਤੋ ਵੱਧ ਲਾਭ ਉਠਾ ਸਕਣ। ਇਸ ਮੌਕੇ ਰਾਕੇਸ਼ ਗਿਰਧਰ, ਸੁਖਜੀਤ ਸਿੰਘ ਆਲਮਵਾਲਾ,ਪਰਮਪਾਲ ਸਿੰਘ,ਗੁਰਪ੍ਰੀਤ ਸਿੰਘ ਤੇਲੂ ਰਾਮ,ਬਿੱਟੂ ਸਿੰਘ,ਜਗਮੀਤ ਸਿੰਘ ਤੇ ਸਟਾਫ ਮੈਬਰ ਹਾਜਰ ਸਨ।
Powered by Blogger.