ਦੁੱਗਲ ਬਣੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਸ. ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਰਮਬੰਸ ਸਿੰਘ ਰੋਮਾਣਾ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ ਵੱਲੋਂ ਸ੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਜਾਰੀ ਕੀਤੇ ਢਾਂਚੇ ਦੀ ਲਿਸਟ ਚ ਸ਼੍ਰੋਮਣੀ ਅਕਾਲੀ ਦਲ ਚ ਜ਼ਿਲ੍ਹਾ ਬਰਨਾਲਾ ਚ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਨ ਵਾਲੇ ਨੌਜਵਾਨ ਆਗੂ ਤਰਨਜੀਤ ਸਿੰਘ ਦੁੱਗਲ ਨੂੰ ਜ਼ਿਲ੍ਹਾ ਬਰਨਾਲਾ ਦਾ ਪ੍ਰਧਾਨ (ਸਹਿਰੀ) ਨਿਯੁਕਤ ਕੀਤਾ ਹੈ। ਜਿਨ੍ਹਾਂ ਦੀ ਨਿਯੁਕਤੀ ਤੇ ਜ਼ਿਲ੍ਹਾ ਬਰਨਾਲਾ ਦੇ ਯੂਥ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੀ ਇਸ ਨਿਯੁਕਤੀ ਤੇ ਯੂਥ ਆਗੂ ਪਰਮਪ੍ਰੀਤ ਸਿੰਘ ਮੂੰਮ, ਰਿੰਕਾਂ ਕੁਤਬਾ, ਗੁਰਸੇਵਕ ਸਿੰਘ ਗਾਗੇਵਾਲ, ਸੁਖਦੇਵ ਸਿੰਘ ਸੇਬੂ ਪ੍ਰਧਾਨ ਕਲੱਬ ਭੋਤਨਾ, ਜਸਕਰਨ ਸਿੰਘ ਦਰਾਜ, ਬਲਜੀਤ ਸਿੰਘ ਹਮੀਦੀ ,ਕਮਲ ਹਮੀਦੀ, ਜੋਧ ਸਿੰਘ, ਜੱਗਾ ਸਿੱਧੂ ਬਰਨਾਲਾ, ਰਾਜੂ ਰੰਗੀਆਂ, ਹੈਪੀ ਭਦੌੜ, ਸੋਹਣ ਸਿੰਘ ਭਦੌੜ, ਐੱਮ ਸੀ ਵਿਨੋਦ ਕਾਲਾ, ਐਮਸੀ ਸੋਨੀ ਤਪਾ, ਐਮਸੀ ਲਾਭ ਭਦੌੜ, ਸੋਨੀ ਬਰਨਾਲਾ, ਸ਼ਾਹ ਬਰਨਾਲਾ, ਰਿਸ਼ੀ ਗੋਇਲ, ਇਸ਼ਾਨ ਸ਼ਰਮਾ, ਮਨਦੀਪ ਸਿੰਘ ਦੀਪਾ, ਗਗਨਦੀਪ ਸਿੰਘ ਟਿੰਕੂ ਤੇ ਜਗਸੀਰ ਸਿੰਘ ਸਿੱਧੂ ਬਰਨਾਲਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਹੈ ਦੁੱਗਲ ਦੀ ਇਸ ਨਿਯੁਕਤੀ ਨਾਲ ਜ਼ਿਲ੍ਹੇ ਵਿੱਚ ਯੂਥ ਹੋਰ ਵਧੇਰੇ ਮਜ਼ਬੂਤ ਹੋਵੇਗਾ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਜਿੱਤ ਦਾ ਝੰਡਾ ਬੁਲੰਦ ਹੋਵੇਗਾ। ਇਸ ਮੌਕੇ ਯੂਥ ਆਗੂਆਂ ਵੱਲੋਂ ਇਸ ਨਿਯੁਕਤੀ ਦੀ ਖੁਸੀ ਚ ਲੱਡੂ ਵੰਡੇ ਗਏ।
Powered by Blogger.