ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਾਉਣੀ ਦੀਆ ਫਸਲਾਂ ਸਬੰਧੀ ਮਲੋਟ ਬਲਾਕ ਦੇ ਖੇਤੀ ਇਨਪੁਟਸ ਡੀਲਰਾਂ ਨੂੰ ਦਿੱਤੀ ਗਈ ਟਰੇਨਿੰਗ 

ਮਲੋਟ/ ਸ੍ਰੀ ਮੁਕਤਸਰ ਸਾਹਿਬ (ਭੀਮ ਸੈਨ ਅਰੋੜਾ) ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦਸ਼ਾ ਅਤੇ ਯੋਗ ਅਗਵਾਈ ਹੇਠ ਆਤਮਾ ਸਕੀਮ ਅਧੀਨ ਬਲਾਕ ਮਲੌਟ ਦੇ ਸਮੂਹ ਖਾਦ, ਬੀਜ ਅਤੇ ਕੀਟਨਾਕ ਦਵਾਈਆਂ ਦੇ ਡੀਲਰਾਂ ਨੁੂੰ ਸਾਉਣੀ 2021 ਦੀਆਂ ਫਸਲਾਂ ਸਬੰਧੀ ਟੇ੍ਰਨਿੰਗ ਦਿੱਤੀ ਗਈ। ਇਸ ਮੌਕੇ ਡਾ: ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਉਚੇਚੇ ਤੌਰ ਤੇ ਹਾਜ਼ਰ ਹੋਏ। ਸ੍ਰੀ ਕੁਲਵੀਰ ਸਿੰਘ ਸਰਾਂ ਡੀਲਰ ਐਸ਼ੋਸੀਏਸ਼ਨ ਦੇ ਜਿਲਾ ਪ੍ਰਧਾਨ ਵੱਲੋ ਡਾ: ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਮੰਗਲ ਸੇਨ ਖੇਤੀਬਾੜੀ ਵਿਕਾਸ ਅਫ਼ਸਰ ਨੇ ਨਰਮੇ ਦੀ ਫਸਲ ਅਤੇ ਪੀ.ਏ.ਯੂ ਲੁਧਿਆਣਾ ਵੱਲੋ ਸਿ਼ਫਾਰਸ਼ ਕੀਟਨਾਕ ਦਵਾਈਆ ਬਾਰੇ ਜਾਣਕਾਰੀ ਦਿੱਤੀ। ਸ੍ਰੀ ਸੁਖਜਿੰਦਰ ਸਿੰਘ,ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਕੁਆਲਿਟੀ ਕੰਟਰੋਲ ਦੇ ਸਬੰਧ ਵਿੱਚ ਵੱਖ੍ ਵੱਖ ਵਿਸਿ਼ਆਂ ਤੇ ਜਿਵੇ ਕਿ ਖਾਦ, ਬੀਜ,ਕੀਟਨਾਕ ਦਵਾਈਆ ਅਤੇ ਪੀ.ੳ.ਐਸ ਮੀਨਾਂ ਆਦਿ ਬਾਰੇ ਜਾਣਾਕਾਰੀ ਦਿੱਤੀ। ਸ੍ਰੀ ਕਰਨਜੀਤ ਸਿੰਘ, ਪ੍ਰੋਜੈਕਟ ਡਾਇਰੇੈਕਟਰ ਆਤਮਾ ਵੱਲੋਂ ਸਮੂਹ ਡੀਲਰਾਂ ਨੂੰ ਵਿਭਾਗ ਵੱਲੋਂ ਕਰਵਾਏ ਜਾਣ ਰਹੇ ਡਿਪਲੋਮੇ ਸਬੰਧੀ ਜਾਣਕਾਰੀ ਦਿੱਤੀ ਅਤੇ ਝੋਨੇ ਅਤੇ ਬਾਸਮਤੀ ਦੀਆਂ ਨਵੀਆਂ ਕਿਸਮਾ, ਪੀ.ਏ.ਯੂ ਲੁਧਿਆਣਾ ਵੱਲੋਂ ਸ਼ਿਫਾਰਸ਼ ਕੀਤੀਆਂ ਕੀਟਨਾਕ ਦਵਾਈਆ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ੍ਰੀ ਹਸਨ ਸਿੰਘ, ਸਹਾਇਕ ਪੌਦਾ ਸੁਰੱਖਿਆ ਅਫ਼ਸਰ ਬਲਾਕ ਮਲੌਟ ਵੱਲੋ ਮੁੱਖ ਖੇਤੀਬਾੜੀ ਅਫਸਰ ਦਾ ਆਉਣ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਵੱਲੋ ਸਮੂਹ ਡੀਲਰਾਂ ਨੂੰ ਆਉਣ ਵਾਲੇ ਸਾਉਣੀ ਦੇ ਦੌਰਾਨ ਕਿਸਾਨਾਂ ਨੂੰ ਵਧੀਆ ਕੁਆਲਿਟੀ ਦੇ ਨਰਮੇ ਅਤੇ ਝੋਨਾ ਅਤੇ ਬਾਸਮਤੀ ਦੇ ਬੀਜ ਉਪਲਬਧ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ। ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਕਿਸਾਨਾਂ ਨੂੰ ਪੱਕੇ ਬਿੱਲ ਮੁੱਹਈਆ ਕਰਵਾਉਣ ਯਕੀਨੀ ਬਣਾਇਆ ਜਾਵੇ ਅਤੇ ਸਿਰਫ਼ ਖੇਤੀਬਾੜੀ ਯੁੂਨੀਵਰਸਿਟੀ ਦੀ ਸਿਫਾਰਸ਼ ਸੁਦਾ ਕਿਸਮਾਂ ਅਤੇ ਦਵਾਈਆਂ ਦੀ ਵਿਕਰੀ ਹੀ ਕੀਤੀ ਜਾਵੇ। ਅੰਤ ਵਿੱਚ ਸ੍ਰੀ ਕੁਲਵੀਰ ਸਿੰਘ ਸਰਾਂ ਡੀਲਰ ਐਸ਼ੋਸੀਏਸ਼ਨ ਦੇ ਜਿ਼ਲਾ ਪ੍ਰਧਾਨ ਵੱਲੋ ਉਨ੍ਹਾਂ ਨੂੰ ਆ ਰਹੀਆ ਮੁਸਕਲਾਂ ਸਬੰਧੀ ਜਾਣੂ ਕਰਵਾਇਆ, ਜਿਸ ਉਪਰੰਤ ਮੁੱਖ ਖੇਤੀਬਾੜੀ ਅਫਸਰ ਵੱਲ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਦੀਆ ਮੁਸ਼ਕਿਲਾਂ ਦਾ ਹੱਲ ਜਲਦ ਕਰ ਦਿੱਤਾ ਜਾਵੇਗਾ। ਇਸ ਮੌਕੇ ਡਾ. ਸ਼ੀਸਪਾਲ ਗੁਦਾਰਾ ਏ.ਡੀ.ੳ, ਹਰਵਿੰਦਰ ਸਿੰਘ ਖੇਤੀਬਾੜੀ ਉੱਪ ਨਿਰੀਖਕ, ਸ੍ਰੀ ਗੁਰਬਾਜ ਸਿੰਘ ਏ.ਟੀ.ਐਮ (ਆਤਮਾ) ਅਤੇ ਬਲਾਕ ਦੇ ਸਮੂਹ ਡੀਲਰ ਵੀ ਮੌਜੂਦ ਸਨ।
Powered by Blogger.