ਸਵਰਗਵਾਸੀ ਜੋਗਿੰਦਰ ਸਿੰਘ ਕੈਨੇਡੀਅਨ ਦੇ ਪਰਿਵਾਰ ਵੱਲੋਂ ਭੇਜੀ ਰਾਸ਼ੀ ਜਥੇਬੰਦੀਆਂ ਦੇ ਆਗੂਆਂ ਨੂੰ ਸੌਂਪੀ
ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਵ) ਉੱਘੇ ਸਮਾਜ ਸੇਵੀ ਸ਼ਿੰਗਾਰਾ ਸਿੰਘ ਰਾਣੂ ਨੇ ਸਵਰਗਵਾਸੀ ਜੋਗਿੰਦਰ ਸਿੰਘ ਕੈਨੇਡੀਅਨ ਭਾਈਜੀਕੇ ਪਰਿਵਾਰ ਵੱਲੋਂ ਕੈਨੇਡਾ ਤੋਂ ਬੀ ਕੇ ਯੂ ਡਕੌਂਦਾ ਅਤੇ ਬੀ ਕੇ ਯੂ ਉਗਰਾਹਾਂ ਨੂੰ ਕ੍ਰਮਵਾਰ 25000-25000 ਰੁਪਏ ਦੀ ਭੇਜੀ ਗਈ ਰਾਸ਼ੀ ਨੂੰ ਬੀ ਕੇ ਯੂ ਡਕੌਂਦਾ ਦੇ ਬਲਾਕ ਬਰਨਾਲਾ ਦੇ ਖ਼ਜ਼ਾਨਚੀ ਪੰਡਤ ਗੋਪਾਲ ਕ੍ਰਿਸ਼ਨ ,ਇਕਾਈ ਪ੍ਰਧਾਨ ਜਗਰਾਜ ਸਿੰਘ ਰਾਣੂ ,ਕੇਹਰ ਸਿੰਘ ਰਾਣੂ, ਬੀ ਕੇ ਯੂ ਉਗਰਾਹਾਂ ਦੇ ਆਗੂ ਜ਼ੈਲਦਾਰ ਕੇਵਲ ਸਿੰਘ ਹਮੀਦੀ, ਸਾਬਕਾ ਸਰਪੰਚ ਜਗਰੂਪ ਸਿੰਘ ਰਾਣੂ, ਜ਼ੈਲਦਾਰ ਜਥੇਦਾਰ ਉਦੇ ਸਿੰਘ ਹਮੀਦੀ ਨੂੰ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਭੇਟ ਕੀਤੀ । ਇਸ ਮੌਕੇ ਉਕਤ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਸਵਰਗਵਾਸੀ ਜੋਗਿੰਦਰ ਸਿੰਘ ਕੈਨੇਡੀਅਨ ਦੇ ਪਰਿਵਾਰ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਬੀ ਕੇ ਯੂ ਡਕੌਂਦਾ ਅਤੇ ਬੀ ਕੇ ਯੂ ਉਗਰਾਹਾਂ ਨੂੰ ਸਹਾਇਤਾ ਭੇਜਣ ਬਦਲੇ ਧੰਨਵਾਦ ਕਰਦਿਆਂ ਸਮਾਜਸੇਵੀ ਸ਼ਿੰਗਾਰਾ ਸਿੰਘ ਰਾਣੂ ਦਾ ਸਰੂਪ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਸੰਦੀਪ ਕੁਮਾਰ, ਜਗਸੀਰ ਸਿੰਘ ਚੀਮਾ, ਨੈਬ ਸਿੰਘ ਦਿਓਲ, ਭੁਪਿੰਦਰ ਸਿੰਘ ਢੀਂਡਸਾ, ਕੁਲਦੀਪ ਸਿੰਘ ਰੰਧਾਵਾ, ਨੰਬਰਦਾਰ ਹਰਜਿੰਦਰ ਸਿੰਘ ਹਮੀਦੀ, ਹਰਸੇਵ ਸਿੰਘ ਬੱਲੂ ,ਜਗਤਾਰ ਸਿੰਘ ਹਮੀਦੀ,, ਗੁਰਜੰਟ ਸਿੰਘ ਮੁਝੈਲ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।