ਕੇਂਦਰ ਸਰਕਾਰ ਦੀ ਮੋਦੀ ਸਰਕਾਰ ਹਰ ਵਰਗ ਨੂੰ ਤਬਾਹ ਕਰਨ ‘ਤੇ ਤੁਲੀ- ਬਨੀ ਖਹਿਰਾ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਪੰਜਾਬ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਬਨੀ ਖਹਿਰਾ ਦੀ ਅਗਵਾਈ ਹੇਠ ਹਾਈ ਕਮਾਨ ਦੇ ਸੱਦੇ ਉੱਪਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਯੂਥ ਵਰਕਰਾਂ ਨੇ ਕੇਂਦਰ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਸਰ੍ਹੋਂ ਦੇ ਤੇਲ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਕੀਤੇ ਜਾ ਰਹੇ ਵਾਧੇ ਨੂੰ ਵਾਪਸ ਕਰਾਉਣ ਅਤੇ ਪਿਛਲੇ ਸਣੇ ਤਿੰਨ ਲੋਕ ਵਿਰੋਧੀ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਕਸਬਾ ਮਹਿਲ ਕਲਾਂ ਵਿਖੇ ਕੇਂਦਰ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕਰਕੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਡੀਜ਼ਲ ਪੈਟਰੋਲ ਸਰ੍ਹੋਂ ਦਾ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਵਾਅਦੇ ਵਾਪਸ ਲੈਣ ਅਤੇ ਕਿਸਾਨ ਵਿਰੋਧੀ ਲਿਆਂਦੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਬਨੀ ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੈਟਰੋਲ ਡੀਜ਼ਲ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਅਤੇ ਰਸੋਈ ਗੈਸ ਦੀਆਂ ਲਗਾਤਾਰ ਵਧਾਈਆਂ ਜਾ ਰਹੀਆਂ ਕੀਮਤਾਂ ਕਾਰ ਨੂੰ ਅੱਤ ਦੀ ਮਹਿੰਗਾਈ ਕਰਕੇ ਲੋਕਾਂ ਦਾ ਖ਼ੂਨ ਚੂਸ ਰਹੀ ਹੈ।ਕਿਉਂਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਸਿਖ਼ਰਾਂ ਤੇ ਪੁੱਜ ਗਈ ਹੈ। ਜੇਕਰ ਦੁਨੀਆਂ ਵੱਲ ਦੇਖਿਆ ਜਾਵੇ ਤਾਂ ਕਿਸੇ ਵੀ ਦੇਸ਼ ਵਿਚ ਪੈਟਰੋਲ ਡੀਜ਼ਲ ਦੀ ਕੀਮਤ ਭਾਰਤ ਜਿੰਨੀ ਨਹੀਂ ਹੈ। ਸਭ ਦੇਸ਼ਾਂ ਵਿਚ ਕੀਮਤਾਂ ਭਾਰਤ ਨਾਲੋਂ ਕਿਤੇ ਘੱਟ ਹਨ। ਇਸੇ ਤਰ੍ਹਾ ਬਾਕੀ ਵੀ ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।ਉਨ੍ਹਾਂ ਕਿਹਾ ਕਿ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਮਜ਼ਦੂਰ ਵਿਰੋਧੀ ਕਾਨੂੰਨ ਬਣਾਏ, ਜੰਮੂ ਕਸ਼ਮੀਰ ਨੂੰ ਤੋੜਿਆ, ਕਿਸਾਨ ਵਿਰੋਧੀ ਕਾਨੂੰਨ ਬਣਾਏ, ਸਾਲਾਨਾ ਬਜਟ ਕਾਰਪੋਰੇਟਾਂ ਦੇ ਹੱਕ ਵਿਚ ਬਣਾਇਆ ਗਿਆ ਅਤੇ ਹੁਣ ਲਗਾਤਾਰ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਹਰ ਵਰਗ ਦੇ ਲੋਕਾਂ ਉੱਪਰ ਭਾਰੀ ਬੋਝ ਪਾ ਕੇ ਉਨ੍ਹਾਂ ਨੂੰ ਆਰਥਕ ਮੰਦਹਾਲੀ ਵੱਲ ਧੱਕਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕਿਸਾਨ ਸ਼ਹੀਦੀਆਂ ਪਾ ਰਹੇ ਹਨ, ਪਰ ਕੇਦਰ ਸਰਕਾਰ ਲੋਕ ਵਿਰੋਧੀ ਕਾਨੂੰਨ ਰੱਦ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਵਾਲੀ ਗੱਲ ਹੈ ਕਿ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਇਸ ਮਹਿੰਗਾਈ ਦੇ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਦਿੱਲੀ 'ਚ ਜਾ ਕੇ ਮੁਜ਼ਾਹਰਾ ਕਰਨ ਦਾ ਹੌਂਸਲਾ ਨਹੀਂ ਦਿਖਾਉਂਦੇ ਬਲਕਿ ਬੈਲ ਗੱਡੀਆਂ ਤੇ ਚੜ੍ਹ ਕੇ ਵਿਧਾਨ ਸਭਾ 'ਚ ਜਾਣ ਦਾ ਡਰਾਮਾ ਵਿਖਾ ਰਹੇ ਹਨ ਜੋ ਕਿ ਇਕ ਹਾਸੋਹੀਣਾ ਹੈ। ਕਿਸਾਨਾਂ ਪ੍ਰਤੀ ਮਸਲੇ 'ਤੇ ਕੇਂਦਰ ਸਰਕਾਰ ਦੀ ਪਹਿਲਾਂ ਹਮਾਇਤ ਕਰਕੇ ਸੂਬੇ 'ਚ ਜ਼ੀਰੋ 'ਤੇ ਪਹੁੰਚ ਚੁੱਕੀਆਂ ਹਨ। ਇਹ ਦੋਵੇਂ ਪਾਰਟੀਆਂ ਦੇ ਆਗੂ ਸਿਰਫ ਆਪਣਾ ਵਜੂਦ ਬਚਾਉਣ ਦੀ ਖਾਤਰ ਕਦੇ ਵਿਧਾਨ ਸਭਾ 'ਚ ਰੋਸ ਪ੍ਰਦਰਸ਼ਨ ਕਰਦੇ ਹਨ ਅਤੇ ਕਦੇ ਬਾਹਰ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਗੈਸ ਤੋਂ ਮਿਲਣ ਵਾਲੀ ਸਬਸਿਡੀ ਤਾਂ ਮੋਦੀ ਸਰਕਾਰ ਹਰ ਮਹੀਨੇ 339 ਅਰਬ ਰੁਪਏ ਕਮਾ ਰਹੀ ਹੈ।ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ ਇਨ੍ਹਾਂ ਕੀਮਤਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਘਰਾਂ ਦਾ ਬਜਟ ਹਿੱਲ ਗਿਆ ਹੈ ਤੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪੈ ਗਏ ਹਨ। । ਇਸ ਮੌਕੇ ਯੂਥ ਆਗੂ ਗਗਨ ਹੁੰਦਲ ਵਜੀਦਕੇ, ਨੰਬਰਦਾਰ ਬੇਅੰਤ ਸਿੰਘ ਸਰਾਂ ਵਜੀਦਕੇ ,ਨੰਬਰਦਾਰ ਸੁਖਪਾਲ ਸਿੰਘ ਸੁੱਖੀ, ਹਰਗੁਣਪ੍ਰੀਤ ਸਿੰਘ ਗਾਗੇਵਾਲ ,ਸੰਮਤੀ ਮੈਂਬਰ ਨਿਰੰਜਣ ਸਿੰਘ ਚੀਮਾ, ਮਿੰਟੂ ਸਿੰਘ ਈਨਾ ਬਾਜਵਾ ,ਸਰਪੰਚ ਕੁਲਦੀਪ ਸਿੰਘ ਗੁਰਮ, ਕਾਕਾ ਸਿੰਘ ਦੀਦਾਰਗਡ਼੍ਹ ,ਬੇਅੰਤ ਸਿੰਘ ਗੁਰਮ, ਗਗਨ ਸਿੰਘ ਗੁੰਮਟੀ , ਪੰਚ ਨਿਰਭੈ ਸਿੰਘ ਢੀਂਡਸਾ,, ਗੁਰਪ੍ਰੀਤ ਸਿੰਘ ਗਾਗੇਵਾਲ, ਦਾਰਾ ਸਿੰਘ ਫੌਜੀ, ਸਾਹਿਬ ਸਿੰਘ ਪੱਪੂ, ਗੁਰਵਿੰਦਰ ਸਿੰਘ ਹੇਡ਼ੀਕੇ ,ਬਲਦੇਵ ਕੁਮਾਰ ਖੇੜੀ ਚਹਿਲਾ, ਲਵਪ੍ਰੀਤ ਸਿੰਘ ਚੰਨਣਵਾਲ ,ਤਰਲੋਚਨ ਸਿੰਘ ਕੁਰੜ, ਬੰਟੀ ਕੁਰੜ ਗੁਰਪ੍ਰੀਤ ਸਿੰਘ ਮੂੰਮ ,ਗਗਨ ਸਿੰਘ ਛੀਨੀਵਾਲ ਕਲਾਂ ਤੋਂ ਇਲਾਵਾ ਹੋਰ ਯੂਥ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Powered by Blogger.