ਬਲਵੀਰ ਸਿੰਘ ਬਾਠ ਦੀ ਮੌਤ ‘ਤੇ ਕੀਤਾ ਦੁੱਖ ਪ੍ਰਗਟਾਵਾ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)-ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਸਾਬਕਾ ਸਰਪੰਚ ਬਲਬੀਰ ਸਿੰਘ ਬਾਠ ਕੁਤਬਾ ਦੀ ਅਚਨਚੇਤ ਹੋਈ ਮੌਤ ਤੇ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਕਾਂਗਰਸੀ ਆਗੂਆਂ ਨੇ ਕੁਤਬਾ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਬਲਵੀਰ ਸਿੰਘ ਦੀ ਮੌਤ ਤੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਬਲਜੀਤ ਸਿੰਘ ਨਿਹਾਲੂਵਾਲ, ਸਰਪੰਚ ਰਣਦੀਪ ਸਿੰਘ ਰਾਣਾ ਕਲਾਲਾ ,ਸੰਮਤੀ ਮੈਂਬਰ ਰੰਜਨ ਸਿੰਘ ਚੀਮਾ ,ਸਾਬਕਾ ਸਰਪੰਚ ਪਰਗਟ ਸਿੰਘ ਠੀਕਰੀਵਾਲ ਪ੍ਰੀਤ ਵੀਲਾ ਹੈਪੀ ਵਾਹਲਾ ਯੂਥ ਆਗੂ, ਪੰਚ ਰਾਜਵਿੰਦਰ ਸਿੰਘ ਰਾਜੂ ਢੀਂਡਸਾ ਕਾਲਾ ਪੰਚ ਸੁੱਖੀ ਕਲਾਲਾ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਲਬੀਰ ਸਿੰਘ ਨੇ ਹਮੇਸ਼ਾ ਪਾਰਟੀ ਚੜ੍ਹਦੀ ਕਲਾ ਤੇ ਹਰ ਇੱਕ ਚੋਣ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ ਸੀ। ਜਿਸਨੂੰ ਪਾਰਟੀ ਹਮੇਸ਼ਾ ਯਾਦ ਰੱਖੇਗੀ ਉਨ੍ਹਾਂ ਕਿਹਾ ਕਾਂਗਰਸ ਪਾਰਟੀ ਦੇ ਸਮੂਹ ਵਰਕਰ ਬਲਬੀਰ ਸਿੰਘ ਬਾਠ ਦੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਨਾਲ ਖੜ੍ਹੇ ਹਨ।
Powered by Blogger.