ਬਾਘਾ ਪੁਰਾਣਾ ਵਿਖੇ ਕਿਸਾਨਾਂ ਮਹਾ ਸੰਮਲੇਨ ਲਈ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਹਲਕੇ ਦੇ ਪਿੰਡਾਂ ਤੂਫਾਰੀ ਦੌਰਾਨ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ) ਆਮ ਆਦਮੀ ਪਾਰਟੀ ਵੱਲੋਂ ਬਾਘਾਪੁਰਾਣਾ ਵਿਖੇ ਰੱਖੇ ਗਏ 21 ਮਾਰਚ ਦੇ ਮਹਾ ਪੰਚਾਇਤ ਸੰਮੇਲਨ ਦੀ ਤਿਆਰੀ ਲਈ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਰੈਲੀਆ ਕੀਤੀਆਂ ਜਾ ਰਹੀਆਂ ਹਨ। ਮਹਾ ਪੰਚਾਇਤ ਦੀ ਤਿਆਰੀਆਂ ਲਈ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਇਲਾਕੇ ਦੇ ਪਿੰਡ ਛਾਪਾ, ਕੁਰੜ, ਠੁੱਲੇਵਾਲ, ਹਮੀਦੀ, ਵਜੀਦੇਕ ਕਲਾਂ, ਸਹਿਜੜਾ, ਸਹੌਰ ਵਿਖੇ ਸੰਬੋਧਨ ਕੀਤਾ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਖਿਲਾਫ ਅਵਾਜ਼ ਉਠਾਉਣ ਲਈ ਨੌਜਵਾਨ, ਬਜੁਰਗ, ਅਤੇ ਮਾਤਾਵਾਂ ਭੈਣ ਨੂੰ ਬਹੁਗਿਣਤੀ ਵਿਚ ਸਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੀਪ ਬਾਬਾ, ਤਰਨਪੀਤ ਬਾਜਵਾ, ਸੁਖਵਿੰਦਰ ਦਾਸ ਪ੍ਰਦੀਪ ਕੁਰੜ, ਅਤਵਾਰ ਸਿੰਘ ਚੀਮਾ, ਸੁਖਜੀਤ ਬਾਜਵਾ ਛਾਪਾ, ਰਾਜੂ ਸਿੰਘ, ਮਨਪ੍ਰੀਤ ਸਿੰਘ, ਲਾਭ ਸਿੰਘ, ਬਿੰਦਰ ਸਿੰਘ ਖਾਲਸਾ ਬਿੱਟੂ ਸਿੰਘ ਸੋਹੀ ਆਦਿ ਹਾਜ਼ਰ ਸਨ।
Powered by Blogger.