ਕਲਾਲ ਮਾਜਰਾ 'ਚ ਐਸ ਬੀ ਆਈ ਬੈਂਕ ਵਲੋ ਡੇਅਰੀ ਸਿਖਲਾਈ ਕੈਂਪ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਇੱਥੋਂ ਨਜ਼ਦੀਕੀ ਪਿੰਡ ਕਲਾਲ ਮਾਜਰਾ ਵਿਖੇ ਆਰਸੈਟੀ ਐਸ ਬੀ ਆਈ ਬਰਨਾਲਾ ਵੱਲੋਂ 10 ਦਿਨਾਂ ਡੇਅਰੀ ਸਿਖਲਾਈ ਕੋਰਸ ਕਰਵਾਇਆ ਗਿਆ। ਜਿਸ ਵਿੱਚ 35 ਔਰਤਾਂ ਨੂੰ ਕੋਰਸ ਪੂਰਾ ਕਰਨ ਉਪਰੰਤ ਸਰਟੀਫਿਕੇਟ ਵੰਡੇ ਗਏ। 10 ਦਿਨਾਂ ਦੀ ਟ੍ਰੇਨਿੰਗ ਦੌਰਾਨ ਲੜਕੀਆਂ ਨੂੰ ਚਾਹ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਮਹਿਕਮੇ ਵੱਲੋਂ ਹੀ ਕੀਤਾ ਗਿਆ ਸੀ। ਟ੍ਰੇਨਿੰਗ ਪੂਰੀ ਹੋਣ ਉਪਰੰਤ ਲੜਕੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਆਰਸ਼ੈਟੀ ਐੱਸ ਵੀ ਆਈ ਦੇ ਡਾਇਰੈਕਟਰ ਸ੍ਰੀ ਡੀ ਪੀ ਬਾਂਸਲ, ਮੈਡਮ ਗੁਰਅੰਮ੍ਰਿਤਪਾਲ ਕੌਰ ਅਤੇ ਅਨਿਲ ਵਰਮਾ ਵੱਲੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਡੀ ਪੀ ਬਾਂਸਲ ਨੇ ਕਿਹਾ ਕਿ ਡੇਅਰੀ ਫਾਰਮਿੰਗ ਦੇ ਸਰਟੀਫਿਕੇਟ ਦੇਣ ਉਪਰੰਤ ਲਡ਼ਕੀਆਂ ਨੂੰ ਬੈਂਕਾਂ ਤੋਂ ਮੱਝਾਂ ਗਾਵਾਂ ਲਈ ਲੋਨ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਲੜਕੀਆਂ ਆਤਮ ਨਿਰਭਰ ਹੋ ਸਕਣ। ਇਸ ਸਮੇਂ ਸੰਬੰਧਤ ਵਿਭਾਗ ਵੱਲੋਂ ਸਰਪੰਚ ਪਲਵਿੰਦਰ ਸਿੰਘ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਅਤੇ ਸਾਬਕਾ ਚੇਅਰਪਰਸਨ ਸਰਬਜੀਤ ਕੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ ਦਾ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਆਏ ਹੋਏ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਰਪੰਚ ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸਰਬਜੀਤ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਲਡ਼ਕੀਆਂ ਨੂੰ ਆਤਮ ਨਿਰਭਰ ਹੋਣ ਲਈ ਕੋਰਸ ਕਰਨ ਲਈ ਅਤੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਗਰਾਮ ਪੰਚਾਇਤ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਗਿਆ। ਸਮਾਗਮ ਚ ਸ੍ਰੀ ਬੀ ਪੀ ਐਮ ਗੋਬਿੰਦਰ ਸਿੰਘ ਢੀਂਡਸਾ ,ਸੀ ਆਰ ਪੀ ਮੈਡਮ ਸੁਖਪਾਲ ਕੌਰ, ਸੁਖਚੈਨ ਕੌਰ, ਸ਼ੀਰੋ ਕੌਰ,ਪੰਚ ਕਮਲਜੀਤ ਸਿੰਘ ਆਦਿ ਹਾਜ਼ਰ ਸਨ।
Powered by Blogger.