ਵਾਰਡ ਵਾਸੀਆਂ ਨੇ ਜੋ ਭਰੋਸਾ ਮੇਰੇ ਉਪਰ ਕੀਤਾ ਹੈ, ਉਸ ਨੂੰ ਕਦੇ ਵੀ ਟੁੱਟਣ ਨਹੀਂ ਦੇਵਾਂਗਾ-ਹਰਦੀਪ ਸਿੰਘ ਕਾਲਾ


ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਸ਼੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਕੌਂਸਲਰ ਬਣੇ ਹਰਦੀਪ ਸਿੰਘ ਕਾਲਾ ਵੱਲੋਂ ਵਾਰਡ ਨੰਬਰ 14 ਅੰਦਰ ਆਉਂਦੀਆਂ ਗਲੀਆਂ ਦੀ ਸਫ਼ਾਈ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਇਸ ਸਬੰਧੀ ਗੱਲ ਕਰਦੇ ਹੋਏ ਐਮ.ਸੀ ਹਰਦੀਪ ਸਿੰਘ ਕਾਲਾ ਨੇ ਦੱਸਿਆ ਕਿ ਵਾਰਡ ਵਾਸੀਆਂ ਨੇ ਉਹਨਾਂ ‘ਤੇ ਵਿਸ਼ਵਾਸ ਕਰਦੇ ਹੋਏ ਇਹ ਵੱਡੀ ਜਿੰਮੇਵਾਰੀ ਉਹਨਾਂ ਨੂੰ ਸੌਂਪੀ ਹੈ ਅਤੇ ਉਹ ਵੀ ਵਾਰਡ ਵਾਸੀਆਂ ਨਾਲ ਕੀਤੇ ਵਾਅਦੇ ਅਨੁਸਾਰ ਵਾਰਡ ਦੀ ਹਰ ਗਲੀ ਵਿੱਚ ਜਾ ਕੇ ਸਫ਼ਾਈ ਕਰ ਰਹੇ ਹਨ। ਉਹਨਾਂ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਭਰੋਸਾ ਵਾਰਡ ਦੇ ਵਾਸੀਆਂ ਨੇ ਮੇਰੇ ਅਤੇ ਆਮ ਆਦਮੀ ਪਾਰਟੀ ‘ਤੇ ਜਤਾਇਆ ਹੈ ਉਹ ਉਸ ਨੂੰ ਕਦੇ ਵੀ ਟੁੱਟਣ ਨਹੀਂ ਦੇਣਗੇ ਅਤੇ ਵਾਰਡ ਦਾ ਵਿਕਾਸ ਬਿਨਾਂ ਕਿਸੇ ਸਿਆਸੀ ਮਤਭੇਦ ਦੇ ਕਰਵਾਉਣਗੇ।  

Powered by Blogger.