ਗੁਰਮੇਲ ਮੌੜ ਵੱਲੋਂ ਮਹਿਲ ਕਲਾਂ ਦੀ ਲੜਕੀ ਦੇ ਵਿਆਹ ਸਮੇਂ ਜਰੂਰਤ ਵਾਲਾ ਸਮਾਨ ਤੇ ਸ਼ਗਨ ਦਿੱਤਾ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਵੱਲੋਂ ਅੱਜ ਕਸਬਾ ਮਹਿਲ ਕਲਾਂ ਦੀ ਇੱਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਸਮੇਂ ਜਰੂਰਤ ਵਾਲਾ ਸਮਾਨ ਅਤੇ ਸਗਨ ਭੇਟ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌੜ ਨੇ ਕਿਹਾ ਕਾਂਗਰਸ ਪਾਰਟੀ ਤੇ ਮੈ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਦੇ ਲਈ 24 ਘੰਟੇ ਉਨ੍ਹਾਂ ਦੀ ਸੇਵਾ ਦੇ ਤਤਪਰ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੀ ਕਮਾਈ ਦੇ ਵਿਚੋਂ ਦਸਵੰਧ ਕੱਢ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਨਾਲ ਦਿਲੀ ਖੁਸੀ ਮਿਲਦੀ ਹੈ ਕਿਉਂਕਿ ਵੋਟਾਂ ਦੇ ਸਮੇਂ ਤਾਂ ਝਰ ਕੋਈ ਵੋਟਰਾਂ ਨੂੰ ਲੁਭਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਹਥਕੰਡੇ ਅਪਣਾਉਦੇਂ ਹਨ। ਪਰ ਮੈ ਹਮੇਸ਼ਾ ਬਿਨਾਂ ਕਿਸੇ ਲਾਲਚ ਦੇ ਲੋਕਾਂ ਦੀ ਸੇਵਾ ਕਰਨ ਨੂੰ ਤਰਜੀਹ ਦਿੱਤੀ ਹੈ। ਇਸ ਸਮੇਂ ਪਰਿਵਾਰ ਵੱਲੋਂ ਗੁਰਮੇਲ ਸਿੰਘ ਮੌੜ ਦਾ ਵਿਸੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਗੁਰਜੰਟ ਸਿੰਘ ਮਹਿਲ ਕਲਾਂ, ਡਾ ਇਕਬਾਲ ਸਿੰਘ, ਡਾ ਗੁਰਪ੍ਰੀਤ ਸਿੰਘ ਨਾਹਰ, ਬਵਨ ਖਿਆਲੀ, ਗੁਰਜੰਟ ਸਿੰਘ ਮੌੜ ਹਾਜਰ ਸਨ।
Powered by Blogger.