ਚੰਗੇ ਸਕੂਲ ਆਗਿਆਕਾਰੀ ਵਿਦਿਆਰਥੀ ਸਮਾਜ ਦੀ ਤਰੱਕੀ ਲਈ ਅਹਿਮ ਯੋਗਦਾਨ ਦਿੰਦੇ ਹਨ -ਸਿੱਖਿਆ ਅਫਸਰ

 

ਮਹਿਲ ਕਲਾਂ 10 ਮਾਰਚ (ਪ੍ਰਦੀਪ ਸਿੰਘ ਲੋਹਗੜ੍ਹ) ਸਿੱਖਿਅ ਵਿਭਾਗ ਪੰਜਾਬ ਦੇ ਦਿਸਾ ਨਿਰਦਸੇ ਅਨੁਸਾਰ ਸਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ 'ਚ ਦਾਖਲਾ ਵਧਾਉਣ ਲਈ ਵਿਸੇਸ਼ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਵੇਖ ਵੱਖ ਖੇਤਰਾਂ 'ਚ ਮੱਲਾ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਵਿਸੇਸ਼ ਤੌਰ ਤੇ ਪੁੱਜੇ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਪ੍ਰਬੰਧਕੀ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਚੰਗ ਸਕੂਲ, ਆਗਿਆਕਾਰੀ ਵਿਦਿਆਰਥੀ ਸਮਾਜ ਦੀ ਤਰੱਕੀ ਲਈ ਅਹਿਮ ਯੋਗਦਾਨ ਦਿੰਦੇ ਹਨ। ਇਥੇ ਕਾਮਰਸ ਗੱਰੁਪ ਦੀ ਸੂਰਆਤ ਤੋਂ ਬਾਅਦ ਸਿੱਖਿਆ ਵਿਭਾਗ ਵਲੋਂ ਭਵਿੱਖ ' ਚ ਖੇਡਾ ਅਤੇ ਸਾਇੰਸ ਗੱਰੁਪ ਦੀ ਸੂਰਆਤ ਵੀ ਕੀਤੀ ਜਾਵੇਗੀ ਉਨ੍ਹਾਂ ਵਿਦਿਆਰਥੀਆਂ ਨੂੰ ਅਧਿਆਪਕਾਂ ਵਲੋਂ ਦਿੱਤੇ ਜਾਂਦੇ ਮਾਰਗ ਦਰਸ਼ਨ ਸਦਕਾ ਚੰਗੇ ਅੰਕ ਪ੍ਰਾਪਤ ਕਰਕੇ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇੰਗਲਿਸ਼ ਬੂਸਟਰ ਕਲੱਬ ਬਲਾਕ ਮਹਿਲ ਕਲਾਂ ਚੋ ਪਹਿਲੀਆਂ ਪੂਜੀਸਨਾ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਵੰਦਨਾ ਨੂੰ ਮੈਡਲ ਭੇਟ ਕਰਕੇ ਹੌਸਲਾ ਅਫਜਾਈ ਕੀਤੀ।ਇਸ ਮੌਕੇ ਉਨ੍ਹਾਂ ਸਕੂਲ ਦਾ ਕਲੰਡਰ ਜਾਰੀ ਕਰਨ ਉਪਰੰਤ ਸਕੂਲ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ ਚੇਅਰਮੈਨ ਜਗਸੀਰ ਸਿੰਘ ਖਾਲਸਾ ਦੀ ਅਗਵਾਈ ' ਚ ਜਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸਰਪੰਚ ਬਲੌਰ ਸਿੰਘ, ਪ੍ਰਧਾਨ ਬੇਅੰਤ ਸਿੰਘਮਿੱਠੂ, ਕਮਲਜੀਤ ਸਿੰਘ, ਸਮੂਹ ਸਟਾਫ਼ ਅਤੇ ਪ੍ਰਬੰਧਕ ਕਮੇਟੀ ਮੈਂਬਰ ਹਾਜਰ ਸਨ।
Powered by Blogger.