‘ਕਿਸਾਨ ਮਹਾਂ ਸੰਮੇਲਨ’ ਭਰੇਗਾ ਵਰਕਰਾਂ ’ਚ ਨਵਾਂ ਜੋਸ਼ : ‘ਕਾਕਾ ਬਰਾੜ’

 

ਸ੍ਰੀ ਮੁਕਤਸਰ ਸਾਹਿਬ (ਅਰੋੜਾ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ ‘ਕਾਕਾ ਬਰਾੜ’ ਦੇ ਗ੍ਰਹਿ ਵਿਖੇ 21 ਮਾਰਚ ਨੂੰ ਬਾਘਾਪੁਰਾਣਾ ਵਿਖੇ ਹੋਣ ਜਾ ਰਹੇ ‘ਕਿਸਾਨ ਮਹਾਂ ਸੰਮੇਲਨ’ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕੀਤੀ ਗਈ। ਜਿਸ ’ਚ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਅਤੇ ਜਿਲ੍ਹਾ ਸੈਕਟਰੀ ਸਰਬਜੀਤ ਸਿੰਘ ਹੈਪੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਜਗਦੀਪ ਸਿੰਘ ‘ਕਾਕਾ ਬਰਾੜ’ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਆਗੂਆਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ 21 ਮਾਰਚ ਨੂੰ ਬਾਘਾ ਪੁਰਾਣਾ ਦੀ ਦਾਣਾ ਮੰਡੀ ਵਿਖੇ ‘ਕਿਸਾਨ ਮਹਾਂ ਸੰਮੇਲਨ’ ਕਰਵਾਇਆ ਜਾ ਰਿਹਾ ਹੈ। ਜਿਸ ’ਚ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਪਹੰੁਚ ਰਹੇ ਹਨ। ਇਸ ਮੌਕੇ ਸੂਬੇ ਦੀ ਲੀਡਰਸ਼ਿਪ ਵੀ ਹਾਜ਼ਰ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਨੂੰ ਲੈ ਕੇ ਵਰਕਰਾਂ ’ਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ। ਲੱਖਾਂ ਦੀ ਗਿਣਤੀ ’ਚ ਕਿਸਾਨ ਤੇ ਵਰਕਰ ਸੰਮੇਲਨ ’ਚ ਭਾਗ ਲੈਣਗੇ। ਇਸ ਮੌਕੇ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ‘ਕਿਸਾਨ ਮਹਾਂ ਸੰਮੇਲਨ’ ਵਰਕਰਾਂ ’ਚ ਇੱਕ ਨਵੀਂ ਰੂਹ ਫੂਕੇਗਾ ਕਿਉਂਕਿ ਮਾਨਯੋਗ ਅਰਵਿੰਦ ਕੇਜ਼ਰੀਵਾਲ ਸੂਬੇ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਖੁਦ ਪਹੰੁਚ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਗਿਣਤੀ ’ਚ ਕਿਸਾਨ ਤੇ ਵਰਕਰ ਸੰਮੇਲਨ ’ਚ ਹਿੱਸਾ ਲੈਣ ਲਈ ਰਵਾਨਾ ਹੋਣਗੇ। ‘ਕਾਕਾ ਬਰਾੜ’ ਨੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਪਿੰਡ-ਪਿੰਡ ਜਾਕੇ ਇਸ ਸੰਮੇਲਨ ਸੰਬੰਧੀ ਲਾਮਬੰਦ ਕੀਤਾ ਜਾਵੇ ਅਤੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਜਾਵੇ। ਇਸ ਮੌਕੇ ’ਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰਾਜੂ, ਬਲਾਕ ਪ੍ਰਧਾਨ ਸੁਮਨ ਕੁਮਾਰ ਤੋਤੀ, ਸੁਰਜੀਤ ਸਿੰਘ ਲੁਬਾਣਿਆਂਵਾਲੀ, ਯੂਥ ਆਗੂ ਸਨੀ ਰਾਠ, ਸ਼ਮਸ਼ੇਰ ਸਿੰਘ ਵੜਿੰਗ, ਸਾਬਕਾ ਜਿਲ੍ਹਾ ਯੂਥ ਪ੍ਰਧਾਨ ਅਰਸ਼ ਬਰਾੜ ਜੱਸੇਆਣਾ, ਅਮਰਧੀਰ ਸਿੰਘ ਮਾਨ, ਸਾਹਿਲ ਕੁੱਬਾ, ਕੇਸਰ ਸਿੰਘ, ਰਮਨ ਰਾਏ, ਬਲਵਿੰਦਰ ਕੁਮਾਰ ਗਰੋਵਰ, ਸੋਨੂੰ ਛਾਬੜਾ, ਡਾ. ਕਾਲਾ ਸਿੰਘ, ਸ਼ੇਰ ਜੰਗ ਸਿੰਘ, ਸ਼ਕਤੀ ਖੁੰਗਰ, ਦੀਪੂ ਚਗਤੀ, ਜਗਦੀਸ਼ ਕੁਮਾਰ, ਸਲਵਿੰਦਰ ਸ਼ਰਮਾ, ਮਨਜੀਤ ਨਾਹਰ, ਜੈ ਚੰਦ ਭੰਡਾਰੀ ਆਦਿ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।
Powered by Blogger.