ਫਾਜ਼ਿਲਕਾ ਹਲਕੇ ਦੇ ਹਰ ਹਿੱਸੇ ਦਾ ਵਿਕਾਸ ਕਰਵਾਇਆ ਜਾਵੇਗਾ-ਘੁਬਾਇਆ

 

ਫਾਜ਼ਿਲਕਾ (ਅਰੋੜਾ) ਅੱਜ ਪਿੰਡ ਘੁਰਕਾ ਦੀ ਮੇਨ ਸੜਕ ਨੂੰ 9 ਲੱਖ ਰੁਪਏ ਦੀ ਲਾਗਤ ਨਾਲ ਇੰਟਰ ਲੋਕ ਟਾਇਲ ਲਗਾ ਕੇ ਪੱਕਾ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਵੱਖ ਵੱਖ ਪਿੰਡਾਂ ਦੇ ਵਿਕਾਸ ਲਈ ਨੀਹ ਪੱਥਰ ਰੱਖਦੇ ਹੋਏ ਅੱਜ ਪਿੰਡ ਘੁਰਕਾ ਦੀ ਮੇਨ ਸੜਕ ਨੂੰ ਇੰਟਰ ਲੋਕ ਟਾਇਲ ਲਗਾ ਕੇ ਪੱਕਾ ਕੀਤਾ ਗਿਆ ਅਤੇ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ। ਸ. ਘੁਬਾਇਆ ਨੇ ਕਿਹਾ ਕਿ ਤੁਹਾਡੀ ਅਪਣੀ ਕਾਂਗਰਸ ਦੀ ਸਰਕਾਰ ਹਰ ਪਿੰਡ ਹਰ ਸ਼ਹਿਰ ਨੂੰ ਇਕ ਚੰਗੇ ਕਸਬੇ ਅਤੇ ਚੰਗੇ ਸ਼ਹਿਰ ਦੀ ਤਰਾ ਦੇਖਣੀ ਚਹੂੰਦੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਸ਼੍ਰੀ ਮਤੀ ਆਸ਼ਾ ਰਾਣੀ, ਬੂੜ ਸਿੰਘ ਪੰਚ, ਬਲਬੀਰ ਸਿੰਘ ਪੰਚ, ਹਰਬੰਸ ਸਿੰਘ ਪੰਚ, ਪਰਮਜੀਤ ਕੌਰ ਪੰਚ, ਸਰੋਜ ਰਾਣੀ ਪੰਚ, ਵਿਦਿਆ ਬਾਈ ਪੰਚ, ਬਲਵੰਤ ਸਿੰਘ ਪੰਚ, ਪ੍ਰੇਮ ਸਿੰਘ, ਮੁਖਤਿਆਰ ਸਿੰਘ, ਬਖਸ਼ੀਸ਼ ਸਿੰਘ, ਚੰਨ ਸਿੰਘ, ਬੀਰਬਲ, ਮਾਸਟਰ ਛਿੰਦਰ ਸਿੰਘ, ਮਾਸਟਰ ਜੋਗਿੰਦਰ ਸਿੰਘ ਘੁਬਾਇਆ, ਹੰਸਾ ਸਿੰਘ, ਬਲਦੇਵ ਸਿੰਘ, ਨੀਲਾ ਮਦਾਨ, ਸ਼ਿੰਦਾ ਨੂਰ ਸਮੰਦ, ਮੁਖਤਿਆਰ ਸਿੰਘ ਦਰਜੀ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Powered by Blogger.