ਰਾਮਦਾਸ ਕੁਟੀਆ ਵਜੀਦਕੇ ਕਲਾਂ ’ਚ ਛੋਲੇ ਪੂੜੀਆਂ ਤੇ ਚਾਹ ਦਾ ਲੰਗਰ ਲਗਾਇਆ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ) ਸੰਤ ਬਾਬਾ ਰਾਮਦਾਸ ਕੁਟੀਆ ਬੈਂਜੋ ਵਾਲੇ ਪਿੰਡ ਵਜੀਦਕੇ ਕਲਾਂ ਵਿਖੇ ਪਿੰਡ ਦੇ ਪਤਵੰਤਿਆਂ ਵੱਲੋਂ ਸਰਧਾਂਲੂ ਸੰਗਤਾਂ ਦੇ ਸਹਿਯੋਗ ਨਾਲ ਛੋਲੇ ਪੁੜ੍ਹੀਆਂ ਤੇ ਚਾਹ ਦਾ ਲੰਗਰ ਲਗਾਇਆ ਗਿਆ। ਸਵੇਰ ਤੋਂ ਸਾਮ ਤੱਕ ਚੱਲੇ ਇਸ ਲੰਗਰ ’ਚ ਪਿੰਡ ਦੀਆਂ ਸਰਧਾਂਲੂ ਸੰਗਤਾਂ ਵੱਲੋਂ ਲੋਕਾਂ ਨੂੰ ਸੇਵਾਂ ਭਾਵਨਾਂ ਨਾਲ ਲੰਗਰ ਛਕਾਇਆ ਗਿਆ। ਇਸ ਮੌਕੇ ਨੰਬਰਦਾਰ ਜੋਧ ਸਿੰਘ ਵਜੀਦਕੇ ਕਲਾਂ,ਮਿਸਤਰੀ ਜਗਦੇਵ ਸਿੰਘ ਖਾਲਸਾ,ਪਰਮਜੀਤ ਸਿੰਘ ਸਮਰਾ ਤੇ ਪ੍ਰਧਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਬੈਜੋਂ ਵਾਲੇ ਸੰਤ ਬਾਬਾ ਰਾਮਦਾਸ ਜੀ ਦੀ ਕੁਟੀਆ ਪਿੰਡ ਵਜੀਦਕੇ ਕਲਾਂ ਵੱਲੋਂ ਪ੍ਰਬੰਧਕਾ ਵੱਲੋਂ ਸੰਗਤਾਂ ਦੇ ਸਹਿਯੋਗ ਹਰ ਸਾਲ ਲੰਗਰ ਲਗਾਇਆ ਜਾਂਦਾਂ ਹੈ। ਇਸ ਵਾਰ ਵੀ ਪ੍ਰਬੰਧਕਾਂ ਵੱਲੋਂ ਕੁਟੀਆ ’ਚ ਛੋਲੇ ਪੂੜੀਆਂ ਤੇ ਚਾਹ ਦਾ ਲੰਗਰ ਲਗਾਇਆ ਗਿਆ ਹੈ। ਇਸ ਲੰਗਰ ’ਚ ਪਿੰਡ ਦੀਆ ਸਰਧਾਂਲੂ ਸੰਗਤਾਂ ਵੱਲੋਂ ਸਰਧਾਂ ਭਾਵਨਾਂ ਸੇਵਾ ਕੀਤੀ ਗਈ ਹੈ। ਇਸ ਮੌਕੇ ਬਲਜਿੰਦਰ ਸਿੰਘ ਮਿਸਰਾ,ਪਰਮਵੀਰ ਸਿੰਘ ਪ੍ਰਿੰਸ,ਬਾਬਾ ਮੋਹਨ ਦਾਸ,ਮੱਖਣ ਸਿੰਘ ਬਰਨ,ਦਰਸਨ ਸਿੰਘ ਗੋਰਾ,ਸਾਬਕਾ ਪੰਚ ਜਗਤਾਰ ਸਿੰਘ, ਗੋਰਾ ਸਿੰਘ ਨਾਈ , ਹਰਬੰਸ ਸਿੰਘ,ਕੁਲਦੀਪ ਸਿੰਘ,ਦਰਸਨ ਸਿੰਘ ਸਮਰਾ,ਜਗਦੀਪ ਸਿੰਘ,ਮਿਸਤਰੀ ਮਨਦੀਪ ਸਿੰਘ ਦੀਪਾ,ਵਿਸਾਖਾ ਸਿੰਘ ਸਮਰਾ, ਮਨੀ, ਮਨਜੋਤ, ਮਨਜੀਤ ਸਿੰਘ, ਹਰਦੀਪ ਸਿੰਘ ਕਾਲਾ, ਲਵਲੀ ਸਿੰਘ, ਜੀਵਨ ਸਿੰਘ, ਜਸ ਵਜੀਦਕੇ, ਸੁਖਜਿੰਦਰ ਸਿੰਘ ਪਿੰਕਾ, ਵਿਜੈ ਗਰਗ, ਸੋਨੂੰ ਬਾਂਸਲ, ਤਰਨਜੀਤ ਸਿੰਘ, ਮਿਸਤਰੀ ਸੁਖਦੇਵ ਸਿੰਘ, ਚਰਨ ਸਿੰਘ ਖਾਲਸਾ ਤੇ ਗੋਲੂ ਦਿੱਲੀ ਵਾਲਾ ਹਾਜ਼ਰ ਸਨ।
Powered by Blogger.