ਗੁੰਮਟੀ ਵਿਖੇ ਮੁਹਰਾ ਕੱਟੀਆ ਦਾ ਨਸਲ ਮੁਕਾਬਲਾ ਕਰਵਾਇਆ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿਚ ਸੀ ਵੀ ਡੀ ਗੁੰਮਟੀ ਵਿਖੇ ਮੁਹਰਾ ਨਸਲ ਪ੍ਰਤੀ ਲੋਕਾਂ 'ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਮਨੋਰਥ ਨਾਲ ਪਿੰਡ ਪੱਧਰ ਤੇ ਇਕ ਰੋਜ਼ਾ ਕਾਫ ਰੈਲੀ ਦਾ ਆਯੋਜਨ ਕੀਤਾ ਗਿਆ। ਵੈਟਰਨਰੀ ਇੰਸਪੈਕਟਰ ਜੁਗਰਾਜ ਸਿੰਘ ਅਤੇ ਪਰਮਜੀਤ ਸਿੰਘ ਦੀ ਅਗਵਾਈ ਵਿਚ ਇਸ ਰੈਲੀ 'ਚ 52 ਕੱਟੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਭੁਪਿੰਦਰ ਸਿੰਘ ਦੀ ਕੱਟੀ ਨੇ ਪਹਿਲਾ ਸਥਾਨ, ਕੁਲਦੀਪ ਸਿੰਘ ਦੀ ਕੱਟੀ ਨੇ ਦੂਸਰਾ ਸਥਾਨ ਅਤੇ ਬਹਾਦਰ ਸਿੰਘ ਦੀ ਕੱਟੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ ਡਾ ਜਤਿੰਦਰਪਾਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਸਹਾਇਕ ਡਾਇਰੈਕਟਰ ਬਰਨਾਲਾ ਨੇ ਪੀ ਟੀ ਸਕੀਮ ਰਾਹੀਂ ਪੈਦਾ ਕੱਟੀਆਂ ਰਿਕਾਰਡ ਪਸ਼ੂ ਪਾਲਕਾਂ ਦੇ ਸਨਮੁੱਖ ਰੱਖਿਆ ਅਤੇ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ ਸੁੱਖਹਰਮਨਦੀਪ ਸਿੰਘ, ਡਾ ਰਸ਼ਪਾਲ ਸਿੰਘ, ਡਾ ਮਲਕੀਤ ਸਿੰਘ ਨੇ ਪਸ਼ੂਆਂ ਨੂੰ ਮਲੱਪ ਰਹਿਤ ਕਰਨ ਦੀ ਵੈਕਸੀਨੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਪੀ ਟੀ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਰਪਿੰਦਰਜੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ (ਤਿੰਨੇ ਸੁਪਰਵਾਈਜ਼ਰ) ਤੋ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
Powered by Blogger.