ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣਕੇ ਰਹਿ ਗਈ ਹੈ-ਜਗਸੀਰ ਬਰਨਾਲਾ

 

ਮਹਿਲ ਕਲਾਂ (ਪ੍ਰਦੀਪ ਸਿੰਘ ਲੋਹਗੜ੍ਹ)- ‘ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣਕੇ ਰਹਿ ਗਈ ਹੈ, ਜਿਸ ਕਰਕੇ ਉਹ ਦੇਸ਼ ਭਰ ਦੇ ਕਿਸਾਨਾਂ ਵਲੋਂ ਕੁਰਬਾਨੀਆਂ ਭਰੇ ਲੰਬੇ ਸੰਘਰਸ਼ ਨੂੰ ਦਰਕਿਨਾਰ ਕਰਕੇ ਕਿਸਾਨੀ ਤੇ ਮਜ਼ਦੂਰ ਵਰਗ ਦਾ ਖਾਤਮਾ ਕਰਨ ’ਤੇ ਤੁਲੀ ਹੈ। ਇਹ ਸਬਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਆਗੂ ਜਗਸੀਰ ਬਰਨਾਲਾ ਨੇ ਕਿਹਾ ਕਿ ‘ਕੇਂਦਰ ਦੀ ਭਾਜਪਾ ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਦੇ ਕਿਸਾਨਾਂ ਨੇ ਸਾਲ 1967 ਤੋਂ ਦੇਸ਼ ਦਾ ਢਿੱਡ ਭਰਿਆ ਹੈ ਜਦ ਸਾਰਾ ਦੇਸ਼ ਅਮਰੀਕਾ ਅਤੇ ਮੈਕਸੀਕੋ ਤੋਂ ਮੰਗਵਾਈ ਕਣਕ ’ਤੇ ਨਿਰਭਰ ਸੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦਾ ਹੰਕਾਰ ਭਰਿਆ ਵਤੀਰਾ ਇਸਨੂੰ ਸਿਆਸੀ ਤੌਰ ’ਤੇ ਖਤਮ ਕਰ ਦੇਵੇਗਾ ਕਿਉਂਕਿ ਸਾਰੇ ਦੇਸ਼ ਦਾ ਕਿਸਾਨ, ਮਜ਼ਦੂਰ ਤੇ ਮੱਧ ਵਰਗ ਖੇਤੀ ਮਾਰੂ ਕਾਨੂੰਨਾਂ ਵਿਰੁੱਧ ਖੜ੍ਹਾ ਹੋ ਚੁੱਕਾ ਹੈ ਅਤੇ ਕਿਸਾਨ ਕਾਨੂੰਨਾਂ ਦੀ ਵਾਪਸੀ ਤੱਕ ਚੁੱਪ ਕਰਕੇ ਨਹੀਂ ਬੈਠਣਗੇ। ਜਗਸੀਰ ਸਿੰਘ ਬਰਨਾਲਾ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੇ ਇਸ ਸੰਘਰਸ਼ ਵਿਚ ਆਪਣੀ ਕੁਰਬਾਨੀ ਦਿੱਤੀ ਹੈ ਉਹ ਅਜਾਈਂ ਨਹੀਂ ਜਾਵੇਗੀ।
Powered by Blogger.